Home ਪੰਜਾਬ ਨਸ਼ੇ ਵਿਰੁੱਧ ਜੰਗ ਜਾਰੀ , ਅੱਜ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਬਠਿੰਡਾ ‘ਚ...

ਨਸ਼ੇ ਵਿਰੁੱਧ ਜੰਗ ਜਾਰੀ , ਅੱਜ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਬਠਿੰਡਾ ‘ਚ ਕਰਨਗੇ ਮੀਟਿੰਗ

0

ਬਠਿੰਡਾ  : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁੱਧ ‘ਨਸ਼ਿਆਂ ਵਿਰੁੱਧੀ ਜੰਗ’ ਮੁਹਿੰਮ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਹੈ।

ਅੱਜ ਕੈਬਨਿਟ ਮੰਤਰੀ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ। ਦੱਸ ਦੇਈਏ ਕਿ ਸਬ-ਕਮੇਟੀ ਮੈਂਬਰ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਫਰੀਦਕੋਟ ਅਤੇ ਮਾਨਸਾ ਵਿੱਚ ਮੀਟਿੰਗਾਂ ਕਰਨਗੇ।

ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਬਠਿੰਡਾ ਵਿੱਚ ਮੀਟਿੰਗ ਕਰਨਗੇ। ਬਲਬੀਰ ਸਿੰਘ ਬਰਨਾਲਾ ਅਤੇ ਸੰਗਰੂਰ ਦੇ ਨਸ਼ਾ ਛੁਡਾਊ ਮੁੜ ਵਸੇਬਾ ਕੇਂਦਰਾਂ ਦਾ ਦੌਰਾ ਕਰਨਗੇ।

Exit mobile version