Home ਦੇਸ਼ ਮੁੱਖ ਮੰਤਰੀ ਬਣਦੇ ਹੀ ਰੇਖਾ ਗੁਪਤਾ ਐਕਸ਼ਨ ਮੋਡ ‘ਚ , ਦਿੱਲੀ ਮੰਤਰੀ...

ਮੁੱਖ ਮੰਤਰੀ ਬਣਦੇ ਹੀ ਰੇਖਾ ਗੁਪਤਾ ਐਕਸ਼ਨ ਮੋਡ ‘ਚ , ਦਿੱਲੀ ਮੰਤਰੀ ਮੰਡਲ ਦੀ ਬੁਲਾਈ ਪਹਿਲੀ ਬੈਠਕ

0

ਨਵੀਂ ਦਿੱਲੀ: ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਰੇਖਾ ਗੁਪਤਾ ਨੇ ਅੱਜ ਰਾਮਲੀਲਾ ਮੈਦਾਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਪ ਰਾਜਪਾਲ ਵੀ.ਕੇ ਸਕਸੈਨਾ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਉਨ੍ਹਾਂ ਦੇ ਨਾਲ ਹੋਰ ਕੈਬਨਿਟ ਮੰਤਰੀਆਂ ਪਰਵੇਸ਼ ਵਰਮਾ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਾਜ, ਕਪਿਲ ਮਿਸ਼ਰਾ ਅਤੇ ਪੰਕਜ ਸਿੰਘ ਨੇ ਵੀ ਸਹੁੰ ਚੁੱਕੀ।

ਮੁੱਖ ਮੰਤਰੀ ਬਣਦੇ ਹੀ ਰੇਖਾ ਗੁਪਤਾ ਐਕਸ਼ਨ ਮੋਡ ‘ਚ
ਰੇਖਾ ਗੁਪਤਾ ਮੁੱਖ ਮੰਤਰੀ ਬਣਦੇ ਹੀ ਐਕਸ਼ਨ ਮੋਡ ‘ਚ ਆ ਗਏ ਹਨ। ਉਨ੍ਹਾਂ ਨੇ ਅੱਜ ਦਿੱਲੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਬੁਲਾਈ ਹੈ। ਦੁਪਹਿਰ 3 ਵਜੇ ਉਹ ਦਿੱਲੀ ਸਕੱਤਰੇਤ ਪਹੁੰਚੇ ਅਤੇ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਸ਼ਾਮ 5 ਵਜੇ ਯਮੁਨਾ ਬਾਜ਼ਾਰ ਦੇ ਵਾਸੂਦੇਵ ਘਾਟ ਜਾਣਗੇ ਅਤੇ ਸ਼ਾਮ 7 ਵਜੇ ਦਿੱਲੀ ਸਕੱਤਰੇਤ ਵਿੱਚ ਕੈਬਨਿਟ ਦੀ ਪਹਿਲੀ ਮੀਟਿੰਗ ਕਰਨਗੇ।

ਨਵੇਂ ਕੈਬਨਿਟ ਮੰਤਰੀ ਪਹਿਲਾਂ ਯਮੁਨਾ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਫਿਰ ਕੈਬਨਿਟ ਦੀ ਬੈਠਕ ਵਿੱਚ ਸ਼ਾਮਲ ਹੋਣਗੇ। ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਰੇਖਾ ਗੁਪਤਾ ਦੀ ਸਰਕਾਰ ਦਾ ਪਹਿਲਾ ਫ਼ੈਸਲਾ ਕੀ ਹੋਵੇਗਾ।

Exit mobile version