Home ਦੇਸ਼ ਹੈਦਰਾਬਾਦ ਦੇ ਤਪਚਬੂਤਰਾ ਇਲਾਕੇ ‘ਚ ਸਥਿਤ ਮੰਦਰ ‘ਚ ਮੀਟ ਦੇ ਟੁਕੜੇ ਮਿਲਣ...

ਹੈਦਰਾਬਾਦ ਦੇ ਤਪਚਬੂਤਰਾ ਇਲਾਕੇ ‘ਚ ਸਥਿਤ ਮੰਦਰ ‘ਚ ਮੀਟ ਦੇ ਟੁਕੜੇ ਮਿਲਣ ਨਾਲ ਮਚਿਆ ਹੜਕੰਪ

0

ਹੈਦਰਾਬਾਦ : ਹੈਦਰਾਬਾਦ ਦੇ ਤਪਚਬੂਤਰਾ ਇਲਾਕੇ (Tapachbutra Area) ‘ਚ ਸਥਿਤ ਇਕ ਹਨੂੰਮਾਨ ਮੰਦਰ ‘ਚ ਮੀਟ ਦੇ ਟੁਕੜੇ ਮਿਲੇ ਹਨ। ਇਸ ਤੋਂ ਬਾਅਦ ਸਥਾਨਕ ਲੋਕਾਂ ‘ਚ ਗੁੱਸਾ ਭੜਕ ਗਿਆ। ਲੋਕਾਂ ਦਾ ਕਹਿਣਾ ਹੈ ਕਿ ਅਣਪਛਾਤੇ ਨੌਜਵਾਨਾਂ ਨੇ ਇੱਥੇ ਮੀਟ ਦੇ ਟੁਕੜੇ ਸੁੱਟੇ ਹਨ। ਸ਼ਰਧਾਲੂਆਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲੋਕਾਂ ਦਾ ਮੰਦਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਘਟਨਾ ਤੋਂ ਗੁੱਸੇ ‘ਚ ਆਏ ਹਿੰਦੂ ਭਾਈਚਾਰੇ ਦੇ ਲੋਕ ਵੱਡੀ ਗਿਣਤੀ ‘ਚ ਇਕੱਠੇ ਹੋ ਗਏ ਅਤੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ।

ਭਾਜਪਾ ਨੇਤਾ ਰਾਜਾ ਸਿੰਘ ਨੇ ਤਾਜ਼ਾ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੰਦਰਾਂ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਅਤੇ ਹਨੂੰਮਾਨ ਦੇ ਮੰਦਰ ‘ਤੇ ਮਾਸ ਦੇ ਟੁਕੜੇ ਸੁੱਟੇ ਗਏ ਸਨ। ਖਾਸ ਤੌਰ ‘ਤੇ ਗਾਂ ਦੇ ਮਾਸ ਦੇ ਟੁਕੜੇ ਸ਼ਿਵਲਿੰਗ ‘ਤੇ ਪਾਏ ਗਏ ਸਨ। ਇਹ ਘਟਨਾ ਨਟਰਾਜਨਗਰ ਇਲਾਕੇ ਦੀ ਹੈ। ਇਸ ਤੋਂ ਪਹਿਲਾਂ ਇਸ ਮੰਦਰ ‘ਤੇ ਹਮਲਾ ਹੋਇਆ ਸੀ ਪਰ ਪੁਲਿਸ ਨੇ ਇਸ ਨੂੰ ਦਬਾਇਆ ਸੀ। ਬੀਤੀ ਰਾਤ ਫਿਰ ਕੁਝ ਲੋਕਾਂ ਨੇ ਮੰਦਰ ਦੀ ਕੰਧ ਤੋਂ ਛਾਲ ਮਾਰ ਦਿੱਤੀ ਅਤੇ ਮਾਸ ਦੇ ਟੁਕੜੇ ਸੁੱਟ ਦਿੱਤੇ।

ਰਾਜਾ ਸਿੰਘ ਨੇ ਇਹ ਵੀ ਕਿਹਾ ਕਿ ਤੇਲੰਗਾਨਾ ਦੇ ਕਈ ਮੰਦਰਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਪੁਲਿਸ ਇਸ ਮਾਮਲੇ ਵਿੱਚ ਇੱਕ ਨਵੀਂ ਕਹਾਣੀ ਬਣਾ ਰਹੀ ਹੈ ਕਿ ਕੁੱਤੇ ਅਤੇ ਬਿੱਲੀਆਂ ਮੰਦਰ ਵਿੱਚ ਮਾਸ ਦੇ ਟੁਕੜੇ ਲਿਆਕੇ ਸ਼ਿਵਲਿੰਗ ‘ਤੇ ਰੱਖਦੇ ਸਨ। ਰਾਜਾ ਸਿੰਘ ਨੇ ਮੁੱਖ ਮੰਤਰੀ ਅਤੇ ਪੁਲਿਸ ਕਮਿਸ਼ਨਰ ਨੂੰ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਦਰ ਦੇ ਨੇੜੇ-ਤੇੜੇ ਮੁਸਲਿਮ ਇਲਾਕੇ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗੇ ਹੋਏ ਹਨ, ਜਿਨ੍ਹਾਂ ਦੀ ਜਾਂਚ ਕਰ ਦੋਸ਼ੀ ‘ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Exit mobile version