Home Sport ਅੱਜ ਦੂਜੇ ਟੀ-20 ਤੋਂ ਪਹਿਲਾਂ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਜ਼ਖ਼ਮੀ, ਅਭਿਆਸ...

ਅੱਜ ਦੂਜੇ ਟੀ-20 ਤੋਂ ਪਹਿਲਾਂ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਜ਼ਖ਼ਮੀ, ਅਭਿਆਸ ਦੌਰਾਨ ਗਿੱਟਾ ਮੁੜ ਗਿਆ, ਖੇਡਣਾ ਮੁਸ਼ਕਿਲ

0

ਚੇੱਨਈ : ਅਭਿਸ਼ੇਕ ਸ਼ਰਮਾ ਨੇ ਪਹਿਲੇ ਟੀ-20 ਵਿਚ ਵਧੀਆ ਬੱਲੇਬਾਜ਼ੀ ਕੀਤੀ ਸੀ। ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਇੰਗਲੈਂਡ ਖ਼ਿਲਾਫ਼ ਟੀ-20 ਮੈਚ ਤੋਂ ਪਹਿਲਾਂ ਜ਼ਖ਼ਮੀ ਹੋ ਗਏ ਹਨ। ਸ਼ੁੱਕਰਵਾਰ ਨੂੰ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਉਸ ਦਾ ਖੱਬਾ ਗਿੱਟਾ ਮੁੜ ਗਿਆ। ਉਹ ਫੀਲਡਿੰਗ ਅਭਿਆਸ ਕਰ ਰਹੇ ਸਨ। ਸੱਟ ਤੋਂ ਬਾਅਦ ਫਿਜੀਅਨ ਆਏ ਅਤੇ ਉਸ ਨੂੰ ਮੈਦਾਨ ਤੋਂ ਬਾਹਰ ਲੈ ਗਏ। ਉਸ ਲਈ ਅਗਲੇ ਮੈਚ ‘ਚ ਖੇਡਣਾ ਮੁਸ਼ਕਿਲ ਹੈ।

24 ਸਾਲਾ ਅਭਿਸ਼ੇਕ ਨੇ ਇੰਗਲੈਂਡ ਖਿਲਾਫ ਪਹਿਲੇ ਮੈਚ ‘ਚ 79 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਅਭਿਸ਼ੇਕ ਨੇ ਉਸ ਪਾਰੀ ‘ਚ 8 ਛੱਕੇ ਲਗਾਏ ਸਨ। ਭਾਰਤੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ ਸੀ। ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਸ਼ਨੀਵਾਰ ਨੂੰ ਚੇਨਈ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ 24 ਜਨਵਰੀ ਨੂੰ ਚੇਨਈ ਵਿੱਚ ਖੇਡੇ ਜਾਣ ਵਾਲੇ ਦੂਜੇ ਟੀ-20 ਮੈਚ ਤੋਂ ਪਹਿਲਾਂ ਸ਼ਾਮ ਨੂੰ ਐੱਮਏ ਚਿਦੰਬਰਮ ਸਟੇਡੀਅਮ ਵਿੱਚ ਨੈੱਟ ਅਭਿਆਸ ਕੀਤਾ।

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਅਭਿਸ਼ੇਕ ਸ਼ਰਮਾ ਨੂੰ ਫੀਲਡਿੰਗ ਅਭਿਆਸ ਦੌਰਾਨ ਕੈਚ ਲੈਂਦੇ ਸਮੇਂ ਗਿੱਟੇ ‘ਤੇ ਸੱਟ ਲੱਗ ਗਈ ਸੀ। ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਭਲਕੇ ਸ਼ੁਰੂ ਹੋਣ ਵਾਲੇ ਮੈਚ ਤੋਂ ਬਾਹਰ ਹੋ ਜਾਂਦੇ ਹਨ ਤਾਂ ਤਿਲਕ ਵਰਮਾ ਵਿਕਟਕੀਪਰ ਸੰਜੂ ਸੈਮਸਨ ਦੇ ਨਾਲ ਓਪਨਿੰਗ ਕਰਨ ਆ ਸਕਦੇ ਹਨ। ਅਭਿਸ਼ੇਕ ਦੀ ਜਗ੍ਹਾ ਟੀਮ ਵਾਸ਼ਿੰਗਟਨ ਸੁੰਦਰ ਜਾਂ ਧਰੁਵ ਜੁਰੇਲ ਨੂੰ ਮੌਕਾ ਦੇ ਸਕਦੀ ਹੈ।

Exit mobile version