ਪ੍ਰਯਾਗਰਾਜ : ਮਹਾਕੁੰਭ ਵਿਚ ਲੱਖਾਂ ਲੋਕ ਰੋਜ਼ ਇਸ਼ਨਾਨ ਕਰਨ ਲਈ ਆ ਰਹੇ ਹਨ। ਇਸ ਵਾਰ 73 ਦੇਸ਼ਾਂ ਦੇ ਡਿਪਲੋਮੈਟ ਪਹਿਲੀ ਵਾਰ ਸੰਗਮ ‘ਚ ਇਸ਼ਨਾਨ ਕਰਨ ਜਾ ਰਹੇ ਹਨ। ਕੱਟੜ ਵਿਰੋਧੀ ਮੰਨੇ ਜਾਂਦੇ ਰੂਸ ਅਤੇ ਯੂਕਰੇਨ ਦੇ ਰਾਜਦੂਤ ਵੀ ਇਸ ਇਤਿਹਾਸਕ ਸਮਾਗਮ ਵਿੱਚ ਇਕੱਠੇ ਹਿੱਸਾ ਲੈਣਗੇ। ਇਹ ਵਿਸ਼ਵਵਿਆਪੀ ਸਮਾਗਮ ਗੰਗਾ ਦੇ ਕਿਨਾਰੇ ਵੱਖ-ਵੱਖ ਸੰਸਕ੍ਰਿਤੀਆਂ ਅਤੇ ਵਿਚਾਰਧਾਰਾਵਾਂ ਵਿਚਕਾਰ ਵਿਲੱਖਣ ਤਾਲਮੇਲ ਦਾ ਸੰਦੇਸ਼ ਦੇਵੇਗਾ।
ਅਮਰੀਕਾ ਅਤੇ ਬੰਗਲਾਦੇਸ਼ ਦੇ ਡਿਪਲੋਮੈਟ ਵੀ ਇੱਥੇ ਅੰਮ੍ਰਿਤ ਕਾਲ ਦੇ ਦਰਸ਼ਨ ਕਰਨਗੇ। ਮੇਲਾਧਿਕਾਰ ਵਿਜੇ ਕਿਰਨ ਆਨੰਦ ਨੇ ਪੁਸ਼ਟੀ ਕੀਤੀ ਕਿ 1 ਫਰਵਰੀ ਨੂੰ 73 ਦੇਸ਼ਾਂ ਦੇ ਡਿਪਲੋਮੈਟ ਮਹਾਕੁੰਭ ਦੀ ਮਹਾਨਤਾ ਦੇਖਣ ਲਈ ਆ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਇਸ ਦੇ ਲਈ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਪੱਤਰ ਵੀ ਲਿਖਿਆ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ ਦੁਨੀਆ ਭਰ ਦੇ ਡਿਪਲੋਮੈਟ ਮਹਾਕੁੰਭ ਨਗਰ ‘ਚ ਬਡੇ ਹਨੂੰਮਾਨ ਅਤੇ ਅਕਸ਼ੈਵਤ ਦੇ ਦਰਸ਼ਨ ਕਰਨਾ ਚਾਹੁੰਦੇ ਹਨ।
ਇਹ ਸਾਰੇ ਵਿਦੇਸ਼ੀ ਡਿਪਲੋਮੈਟ ਕਿਸ਼ਤੀ ਰਾਹੀਂ ਸੰਗਮ ਨੋਜ਼ ਪਹੁੰਚਣਗੇ ਅਤੇ ਇਸ਼ਨਾਨ ਕਰਨਗੇ। ਇੱਥੋਂ ਉਹ ਅਕਸ਼ੈਵਤ ਅਤੇ ਬਡੇ ਹਨੂੰਮਾਨ ਮੰਦਰ ਦੇ ਦਰਸ਼ਨਾਂ ਲਈ ਜਾਣਗੇ। ਇਨ੍ਹਾਂ ਦੇਸ਼ਾਂ ਦੇ ਡਿਪਲੋਮੈਟ ਆਉਣਗੇ: ਜਾਪਾਨ, ਅਮਰੀਕਾ, ਰੂਸ, ਯੂਕਰੇਨ, ਬੰਗਲਾਦੇਸ਼, ਜਰਮਨੀ, ਅਰਮੇਨੀਆ, ਸਲੋਵੇਨੀਆ, ਹੰਗਰੀ, ਬੇਲਾਰੂਸ, ਸੇਸ਼ੇਲਸ, ਮੰਗੋਲੀਆ, ਕਜ਼ਾਕਿਸਤਾਨ, ਆਸਟਰੀਆ, ਪੇਰੂ, ਗੁਆਟੇਮਾਲਾ, ਮੈਕਸੀਕੋ, ਅਲਜੀਰੀਆ, ਦੱਖਣੀ ਅਫਰੀਕਾ, ਅਲ ਸਲਵਾਡੋਰ, ਚੈੱਕ ਗਣਰਾਜ, ਬੁਲਗਾਰੀਆ, ਜਾਰਡਨ, ਜਮਾਇਕਾ, ਇਰੀਟਰੀਆ, ਫਿਨਲੈਂਡ, ਟਿਊਨੀਸ਼ੀਆ, ਫਰਾਂਸ, ਐਸਟੋਨੀਆ, ਬ੍ਰਾਜ਼ੀਲ, ਸੂਰੀਨਾਮ, ਜ਼ਿੰਬਾਬਵੇ ਦੇ ਡਿਪਲੋਮੈਟ ਸ਼ਾਮਲ ਹਨ। ਇਸਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਦੇ ਡਿਪਲੋਮੈਟ ਵੀ ਮਹਾਕੁੰਭ ਵਿਚ ਹਾਜ਼ਰੀ ਲਾਉਣਗੇ।