ਚੰਡੀਗੜ੍ਹ : ਪੰਜਾਬ ਵਿਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਚਲ ਰਹੀਆਂ ਹਨ। ਹੁਣ CM ਭਗਵੰਤ ਮਾਨ (CM Bhagwant Maan) ਪਟਿਆਲਾ ‘ਚ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਨੂੰ ਪਹਿਲਾਂ ਫ਼ਰੀਦਕੋਟ (Faridkot) ਅਲਾਟ ਹੋਇਆ ਸੀ।
ਹੁਣ ਕੈਬਨਿਟ ਮੰਤਰੀ ਬਰਿੰਦਰ ਕੁਮਾਲ ਫ਼ਰੀਦਕੋਟ ’ਚ ਕੌਮੀ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਤੇ ਮੰਤਰੀ ਦੋਵਾਂ ਦੇ ਥਾਂ ਅਦਲਾ-ਬਦਲੀ ਕੀਤੇ ਗਏ ਹਨ। ਬਾਕੀ ਮੰਤਰੀ ਉਥੇ ਹੀ ਝੰਡਾ ਲਹਿਰਾਉਣਗੇ ਜਿਥੇ ਉਨ੍ਹਾਂ ਨੂੰ ਅਲਾਟ ਕੀਤੇ ਗਏ ਹਨ।