ਮੁੰਬਈ : ਅਦਾਕਾਰ ਸੈਫ ਅਲੀ ਖਾਨ (Actor Saif Ali Khan) ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਨੂੰ ਚਾਕੂ ਦੇ ਹਮਲੇ ਦੇ ਪੰਜ ਦਿਨਾਂ ਬਾਅਦ ਆਖਰਕਾਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹੁਣ ਸੈਫ ਦੀ ਹਾਲਤ ‘ਚ ਸੁਧਾਰ ਹੋ ਰਿਹਾ ਹੈ। ਅਜਿਹੇ ‘ਚ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਘਰ ਪਰਤ ਆਏ ਹਨ।