Home ਦੇਸ਼ ਅਦਾਕਾਰ ਯੋਗੇਸ਼ ਮਹਾਜਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ,...

ਅਦਾਕਾਰ ਯੋਗੇਸ਼ ਮਹਾਜਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ , ਇੰਡਸਟਰੀ ‘ਚ ਛਾਈ ਸੋਗ ਦੀ ਲਹਿਰ

0

ਮੁੰਬਈ: ਮਸ਼ਹੂਰ ਟੀ.ਵੀ ਅਤੇ ਮਰਾਠੀ ਫਿਲਮ ਅਦਾਕਾਰ ਯੋਗੇਸ਼ ਮਹਾਜਨ (Famous TV and Marathi Film Actor Yogesh Mahajan) ਦੀ ਬੀਤੇ ਦਿਨ ਯਾਨੀ 19 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀ ਅਚਾਨਕ ਮੌਤ ਨੇ ਮਨੋਰੰਜਨ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਦਾਕਾਰ ਦੇ ਦੇਹਾਂਤ ਦੀ ਖ਼ਬਰ ਨਾਲ ਪ੍ਰਸ਼ੰਸਕ, ਸਹਿਯੋਗੀ ਅਤੇ ਪਰਿਵਾਰ ਵਿੱਚ ਡੂੰਘਾ ਸਦਮਾ ਹੈ।

ਕਿਵੇਂ ਹੋਈ ਮੌਤ ?

ਜਾਣਕਾਰੀ ਮੁਤਾਬਕ ਯੋਗੇਸ਼ ਮਹਾਜਨ ਆਪਣੇ ਸੈੱਟ ਕੰਪਲੈਕਸ ‘ਚ ਬਣੇ ਫਲੈਟ ‘ਚ ਮ੍ਰਿਤਕ ਪਾਏ ਗਏ, ਜਦੋਂ ਉਹ ਸ਼ੂਟਿੰਗ ਲਈ ਨਹੀਂ ਪਹੁੰਚੇ ਤਾਂ ਕਰੂ ਮੈਂਬਰਾਂ ਨੇ ਉਨ੍ਹਾਂ ਦੇ ਫਲੈਟ ਦਾ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨ ਖੁੱਲਣ ‘ਤੇ ਉਨ੍ਹਾਂ ਉਸਨੂੰ ਤੋੜ ਕੇ ਅੰਦਰ ਦੇਖਿਆ , ਜਿੱਥੇ ਅਦਾਕਾਰ ਬੇਸੁਧ ਹਾਲਤ ਵਿੱਚ ਪਏ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

ਕੋ-ਸਟਾਰ ਨੇ ਦਿੱਤੀ ਜਾਣਕਾਰੀ

ਅਦਾਕਾਰਾ ਦੀ ਕੋ-ਸਟਾਰ ਆਕਾਂਕਸ਼ਾ ਰਾਵਤ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਆਕਾਂਕਸ਼ਾ ਨੇ ਕਿਹਾ- ਯੋਗੇਸ਼ ਬਹੁਤ ਜ਼ਿੰਦਾਦਿਲ ਇਨਸਾਨ ਸਨ। ਉਨ੍ਹਾਂ ਦਾ ਸ਼ੈਸ਼ ਆਫ ਹੀਊਮਰ ਕਮਾਲ ਦਾ ਸੀ। ਅਸੀਂ ਪਿਛਲੇ ਇੱਕ ਸਾਲ ਤੋਂ ਇਕੱਠੇ ਕੰਮ ਕਰ ਰਹੇ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਅਸੀਂ ਸਾਰੇ ਸਦਮੇ ‘ਚ ਹਾਂ।

ਪਿੱਛੇ ਛੱਡ ਗਏ ਪੁੱਤਰ ਤੇ ਪਤਨੀ

ਯੋਗੇਸ਼ ਮਹਾਜਨ ਆਪਣੇ ਪਿੱਛੇ ਪਤਨੀ ਅਤੇ ਸੱਤ ਸਾਲ ਦਾ ਬੇਟਾ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਦੀ ਹਾਲਤ ਬਹੁਤ ਖਰਾਬ ਹੈ।

ਅੰਤਿਮ ਸਸਕਾਰ

ਯੋਗੇਸ਼ ਦਾ ਅੰਤਿਮ ਸਸਕਾਰ 20 ਜਨਵਰੀ 2025 ਨੂੰ ਸਵੇਰੇ 11 ਵਜੇ, ਗੋਰਾਰੀ-2 ਸ਼ਮਸ਼ਾਨਘਾਟ, ਬੋਰੀਵਲੀ ਪੱਛਮੀ ਮੁੰਬਈ ਵਿਖੇ ਕੀਤਾ ਗਿਆ ਸੀ।

ਇੱਕ ਪ੍ਰਤਿਭਾਸ਼ਾਲੀ ਕਲਾਕਾਰ

ਯੋਗੇਸ਼ ਮਹਾਜਨ ਦਾ ਜਨਮ ਸਤੰਬਰ 1976 ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਬਿਨਾਂ ਕਿਸੇ ਗੌਡਫਾਦਰ ਦੇ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾਈ। ਇਨ੍ਹੀਂ ਦਿਨੀਂ ਉਹ ਹਿੰਦੀ ਟੀਵੀ. ਸੀਰੀਅਲ ‘ਸ਼ਿਵ ਸ਼ਕਤੀ – ਤਪ, ਤਿਆਗ, ਤਾਂਡਵ’ ‘ਚ ਸ਼ੁਕਰਾਚਾਰੀਆ ਦੀ ਭੂਮਿਕਾ ਨਿਭਾਅ ਰਹੇ ਸਨ।

ਮਰਾਠੀ ਇੰਡਸਟਰੀ ਵਿੱਚ ਯੋਗਦਾਨ

ਉਨ੍ਹਾਂ ਨੇ ਮਰਾਠੀ ਸਿਨੇਮਾ ਵਿੱਚ ਵੀ ਆਪਣੀ ਖਾਸ ਪਛਾਣ ਬਣਾਈ। ‘ਮੁੰਬਈ ਦੇ ਸ਼ਹਾਣੇ’ ਅਤੇ ‘ਸੰਸਾਰਚੀ ਮਾਇਆ’ ਵਰਗੀਆਂ ਫਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।

ਪ੍ਰਸ਼ੰਸਕ ਅਤੇ ਇੰਡਸਟਰੀ ਵਿੱਚ ਸੋਗ

ਪ੍ਰਸ਼ੰਸਕ ਅਤੇ ਇੰਡਸਟਰੀ ਦੇ ਲੋਕ ਅਦਾਕਾਰ ਦੇ ਦੇਹਾਂਤ ਨਾਲ ਡੂੰਘੇ ਦੁਖੀ ਹਨ। ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ।

Exit mobile version