ਮੋਹਾਲੀ : ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਜਮਾਤ 6ਵੀਂ ਸੈਸ਼ਨ 2025-2026 ਜੋ ਕਿ 18 ਜਨਵਰੀ 2025 ਨੂੰ ਹੋਣ ਜਾ ਰਹੀ ਹੈ, ਵਿਚ ਰੋਲ ਨੰਬਰ 2621023 ਤੋਂ 2621250 ਵਾਲੇ ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ ਬੀ.ਐੱਸ.ਐੱਮ. ਸਿੱਖ ਸਕੂਲ, ਖਰੜ ਨੂੰ ਬਦਲ ਕੇ ਸ਼ਾਸਤਰੀ ਮਾਡਲ ਸਕੂਲ, ਫੇਜ਼-1, ਮੋਹਾਲੀ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਰੋਲ ਨੰਬਰ 2621251 ਤੋਂ 2621446 ਤੱਕ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਨੂੰ ਸ਼ਾਸਤਰੀ ਮਾਡਲ ਸਕੂਲ, ਫੇਜ਼-1, ਮੋਹਾਲੀ ਤੋਂ ਬਦਲ ਕੇ ਬੀ. ਐੱਸ. ਐਮ ਸਿੱਖ ਸਕੂਲ, ਖਰੜ ਨੂੰ ਢਾਹ ਦਿੱਤਾ ਗਿਆ ਹੈ। ਇਨ੍ਹਾਂ ਰੋਲ ਨੰਬਰਾਂ ਵਾਲੇ ਵਿ ਦਿਆਰਥੀ ਹੁਣ ਆਪਣੇ ਨਵੇਂ ਪ੍ਰੀਖਿਆ ਕੇਂਦਰਾਂ ‘ਤੇ ਪ੍ਰੀਖਿਆ ਲਈ ਹਾਜ਼ਰ ਹੋਣਗੇ।