ਨਵੀਂ ਦਿੱਲੀ : ਅਮਿਤ ਸ਼ਾਹ ਨੇ ਸ਼ਰਦ ਪਵਾਰ ਨੂੰ ਲੈ ਕੇ ਪਿੱਛਲੇ ਦਿੰਨੀ ਇਕ ਬਿਆਨ ਦਿਤਾ ਸੀ। ਹੁਣ ਸ਼ਰਦ ਪਵਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪਣੇ ਅਹੁਦੇ ਦੀ ਸ਼ਾਨ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ। ਦਰਅਸਲ 12 ਜਨਵਰੀ ਨੂੰ ਸ਼ਿਰਡੀ ‘ਚ ਭਾਜਪਾ ਸੰਮੇਲਨ ‘ਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਮਹਾਰਾਸ਼ਟਰ ‘ਚ ਭਾਜਪਾ ਦੀ ਜਿੱਤ ਨੇ ਪਵਾਰ ਵਲੋਂ 1978 ‘ਚ ਸ਼ੁਰੂ ਕੀਤੀ ਧੋਖੇ ਦੀ ਰਾਜਨੀਤੀ ਨੂੰ 20 ਫੁੱਟ ਜ਼ਮੀਨ ‘ਚ ਦੱਬ ਦਿੱਤਾ ਹੈ।
ਸ਼ਰਦ ਪਵਾਰ ਨੇ ਕਿਹਾ ਕਿ ਮੈਂ 1978 ਵਿੱਚ ਸੀ.ਐਮ.ਸੀ। ਉਸ ਸਮੇਂ ਸਿਆਸਤ ਵਿੱਚ ਪਾਰਟੀ ਅਤੇ ਵਿਰੋਧੀ ਧਿਰ ਵਿੱਚ ਏਨੀ ਕੁੜੱਤਣ ਨਹੀਂ ਸੀ। ਉਸ ਸਮੇਂ ਜਨ ਸੰਘ ਦੇ ਉੱਤਮ ਰਾਓ ਪਾਟਿਲ ਵਰਗੇ ਲੋਕ ਵੀ ਮੇਰੇ ਮੰਤਰਾਲੇ ਵਿੱਚ ਸਨ। ਇਸ ਤੋਂ ਬਾਅਦ ਜਦੋਂ ਵਾਜਪਾਈ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਮੈਨੂੰ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦਾ ਚੇਅਰਮੈਨ ਬਣਾ ਦਿੱਤਾ ਸੀ। ਵਿਰੋਧੀ ਧਿਰ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ।
ਇੰਡੀਆ ਗਠਜੋੜ ‘ਚ ਵੰਡ ਦੀ ਚਰਚਾ ‘ਤੇ ਪਵਾਰ ਨੇ ਕਿਹਾ ਇੰਡੀਆ ਗਠਜੋੜ ‘ਚ ਰਾਜ ਅਤੇ ਸਥਾਨਕ ਚੋਣਾਂ ਬਾਰੇ ਕਦੇ ਕੋਈ ਗੱਲ ਨਹੀਂ ਹੋਈ। ਇਹ ਗਠਜੋੜ ਸਿਰਫ ਰਾਸ਼ਟਰੀ ਪੱਧਰ ਯਾਨੀ ਲੋਕ ਸਭਾ ਚੋਣਾਂ ਲਈ ਹੈ। ਪਵਾਰ ਨੇ ਹਾਲ ਹੀ ‘ਚ ਆਰਐਸਐਸ ਦੀ ਤਾਰੀਫ਼ ਕਰਨ ‘ਤੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਉਹ ਸੰਘ ਦੀ ਵਿਚਾਰਧਾਰਾ ਦਾ ਸਮਰਥਨ ਨਹੀਂ ਕਰਦਾ, ਪਰ ਉਹ ਉਸਦੇ ਲੋਕਾਂ ਦੀ ਮਿਹਨਤ ਦਾ ਸਮਰਥਨ ਕਰਦਾ ਹੈ।