Home ਦੇਸ਼ ਸੁਪਰੀਮ ਕੋਰਟ ਨੇ ਪੂਜਾ ਖੇਡਕਰ ਨੂੰ ਗ੍ਰਿਫ਼ਤਾਰੀ ਤੋਂ 14 ਫਰਵਰੀ ਤੱਕ ਦਿੱਤੀ...

ਸੁਪਰੀਮ ਕੋਰਟ ਨੇ ਪੂਜਾ ਖੇਡਕਰ ਨੂੰ ਗ੍ਰਿਫ਼ਤਾਰੀ ਤੋਂ 14 ਫਰਵਰੀ ਤੱਕ ਦਿੱਤੀ ਰਾਹਤ

0

ਨਵੀਂ ਦਿੱਲੀ: ਸੁਪਰੀਮ ਕੋਰਟ (The Supreme Court) ਨੇ ਅੱਜ ਸਾਬਕਾ ਆਈ.ਏ.ਐਸ. ਪ੍ਰੋਬੇਸ਼ਨਰ ਪੂਜਾ ਖੇਡਕਰ (Ex-IAS. Probationer Pooja Khelkar) ਨੂੰ ਗ੍ਰਿਫ਼ਤਾਰੀ ਤੋਂ 14 ਫਰਵਰੀ ਤੱਕ ਰਾਹਤ ਦਿੱਤੀ ਹੈ। ਖੇਡਕਰ ‘ਤੇ ਸਿਵਲ ਸੇਵਾਵਾਂ ਪ੍ਰੀਖਿਆ ‘ਚ ਧੋਖਾਧੜੀ ਕਰਨ ਅਤੇ ਓ.ਬੀ.ਸੀ. ਅਤੇ ਅਪੰਗਤਾ ਕੋਟੇ ਦਾ ਗਲਤ ਲਾਭ ਲੈਣ ਦਾ ਦੋਸ਼ ਹੈ।

14 ਫਰਵਰੀ ਨੂੰ ਅਗਲੀ ਸੁਣਵਾਈ 
ਜਸਟਿਸ ਬੀਵੀ ਨਾਗਰਥਨਾ ਅਤੇ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਅਗਾਊਂ ਜ਼ਮਾਨਤ ਦੀ ਮੰਗ ਕਰਨ ਵਾਲੀ ਖੇਡਕਰ ਦੀ ਪਟੀਸ਼ਨ ‘ਤੇ ਦਿੱਲੀ ਸਰਕਾਰ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਨੂੰ ਨੋਟਿਸ ਜਾਰੀ ਕੀਤਾ ਹੈ।

ਖੇਦਕਰ ‘ਤੇ ਲੱਗੇ ਹਨ ਇਹ ਦੋਸ਼ 
ਖੇਡਕਰ ‘ਤੇ ਦੋਸ਼ ਹੈ ਕਿ ਉਸ ਨੇ UPSC ਸਿਵਲ ਸਰਵਿਸਿਜ਼ ਪ੍ਰੀਖਿਆ 2022 ਲਈ ਅਪਲਾਈ ਕਰਦੇ ਸਮੇਂ ਗਲਤ ਜਾਣਕਾਰੀ ਦਿੱਤੀ ਸੀ, ਤਾਂ ਜੋ ਉਹ ਰਿਜ਼ਰਵੇਸ਼ਨ ਦਾ ਲਾਭ ਲੈ ਸਕੇ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

Exit mobile version