Home Sport ਵਿਨੋਦ ਕਾਂਬਲੀ ਦੀ ਹਾਲਤ ਦੇਖ ਕੇ ਭਾਵੁਕ ਹੋਈ ਪੀਵੀ ਸਿੰਧੂ, ਖਿਡਾਰੀਆਂ ਨੂੰ...

ਵਿਨੋਦ ਕਾਂਬਲੀ ਦੀ ਹਾਲਤ ਦੇਖ ਕੇ ਭਾਵੁਕ ਹੋਈ ਪੀਵੀ ਸਿੰਧੂ, ਖਿਡਾਰੀਆਂ ਨੂੰ ਬੇਲੋੜਾ ਖਰਚ ਨਾ ਕਰਨ ਦੀ ਸਲਾਹ ਦਿੱਤੀ

0

ਮੁੰਬਈ : ਵਿਨੋਦ ਕਾਂਬਲੀ ਦੀ ਸਿਹਤ ਕਾਫੀ ਸਮੇਂ ਤੋਂ ਖ਼ਰਾਬ ਹੈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਵਿਨੋਦ ਕਾਂਬਲੀ ਦੀ ਹਾਲਤ ਤੋਂ ਦੁਖੀ ਹੈ ਅਤੇ ਉਸਨੇ ਆਪਣੇ ਸਾਥੀ ਖਿਡਾਰੀਆਂ ਨੂੰ ਵਿੱਤੀ ਪ੍ਰਬੰਧਨ ਅਤੇ ਧਿਆਨ ਨਾਲ ਖਰਚ ਕਰਨ ਦੀ ਸਲਾਹ ਦਿੱਤੀ ਹੈ।

ਵਿਨੋਦ ਕਾਂਬਲੀ (52) ਨੂੰ 21 ਦਸੰਬਰ ਨੂੰ ਠਾਣੇ ਜ਼ਿਲ੍ਹੇ ਦੇ ਆਕ੍ਰਿਤੀ ਹਸਪਤਾਲ ਵਿੱਚ ਖ਼ਰਾਬ ਸਿਹਤ ਕਾਰਨ ਦਾਖ਼ਲ ਕਰਵਾਇਆ ਗਿਆ ਸੀ। ਉਸ ਦੇ ਦਿਮਾਗ ਵਿਚ ਕਲੋਟ ਬਣ ਗਿਆ ਸੀ। ਉਸ ਦੇ ਇਲਾਜ ਦਾ ਖਰਚਾ ਉਸ ਦੇ ਦੋਸਤਾਂ ਨੂੰ ਚੁੱਕਣਾ ਪਿਆ।

ਇਸ ਤੋਂ ਪਹਿਲਾਂ ਗੁਰੂ ਰਮਾਕਾਂਤ ਆਚਰੇਕਰ ਦੀ ਯਾਦਗਾਰ ਦੇ ਉਦਘਾਟਨ ਦੌਰਾਨ ਸਚਿਨ ਤੇਂਦੁਲਕਰ ਨਾਲ ਉਨ੍ਹਾਂ ਦੀ ਮੁਲਾਕਾਤ ਦਾ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਸੀ ਕਿ ਉਹ ਠੀਕ ਤਰ੍ਹਾਂ ਨਾਲ ਖੜ੍ਹਾ ਵੀ ਨਹੀਂ ਹੋ ਰਿਹਾ ਸੀ। ਉਨ੍ਹਾਂ ਦੇ ਇੱਕ ਦੋਸਤ ਨੇ ਕਾਂਬਲੀ ਨੂੰ ਸਹਾਰਾ ਦਿੱਤਾ ਅਤੇ ਉਸਨੂੰ ਖੜਾ ਕੀਤਾ ਸੀ।

ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਸਿੰਧੂ ਨੇ ਕਿਹਾ ਕਿ ਮੈਂ ਵਿਨੋਦ ਕਾਂਬਲੀ ਦਾ ਵੀਡੀਓ ਦੇਖਿਆ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਬਹੁਤ ਸਮਝਦਾਰੀ ਨਾਲ ਪ੍ਰਬੰਧਿਤ ਕਰੋ। ਤੁਹਾਨੂੰ ਅਜਿਹੇ ਤਰੀਕੇ ਨਾਲ ਨਿਵੇਸ਼ ਕਰਨਾ ਹੋਵੇਗਾ, ਜੋ ਭਵਿੱਖ ਵਿੱਚ ਵੀ ਤੁਹਾਡੇ ਲਈ ਲਾਭਦਾਇਕ ਹੋਵੇ। ਇਸ ਲਈ ਮੈਂ ਕਹਿੰਦੀ ਹਾਂ ਕਿ ਤੁਹਾਨੂੰ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਆਪਣੇ ਪੈਸੇ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਪੈਸਾ ਬਰਬਾਦ ਨਾ ਕਰੋ।

Exit mobile version