Homeਦੇਸ਼ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਪੰਜਾਬੀ ਗਾਇਕ...

ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਪੰਜਾਬੀ ਗਾਇਕ ਨੇ ਕੀਤਾ ਸਲਾਮ

ਨਵੀਂ ਦਿੱਲੀ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲਈ ਸਾਲ 2024 ਬਹੁਤ ਸ਼ਾਨਦਾਰ ਰਿਹਾ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਨਵੇਂ ਸਾਲ ਦੇ ਪਹਿਲੇ ਦਿਨ ਲੁਧਿਆਣਾ ‘ਚ ਦਿਲ ਲੁਮੀਨਿਟੀ ਟੂਰ ਦਾ ਆਖਰੀ ਸ਼ੋਅ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦਿਲਜੀਤ ਨੇ ਪੀਐਮ ਮੋਦੀ ਨੂੰ ਦੇਖਦੇ ਹੀ ਸਲਾਮ ਕੀਤਾ। ਪ੍ਰਧਾਨ ਮੰਤਰੀ ਨੇ ਵੀ ਦੋਸਾਂਝ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਸਵਾਗਤ ਕੀਤਾ।

दिलजीत दोसांझ के साथ उनकी टीम ने भी PM नरेंद्र मोदी से मुलाकात की।

ਦੋਸਾਂਝ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਪੀਐਮ ਮੋਦੀ ਨਾਲ ਆਪਣੀ ਮੁਲਾਕਾਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਇਸ ਮੁਲਾਕਾਤ ਨੂੰ ਯਾਦਗਾਰੀ ਦੱਸਿਆ।  ਦਿਲਜੀਤ ਨਾਲ ਉਸਦੀ ਦੀ ਟੀਮ ਵੀ ਮੌਜੂਦ ਸੀ। ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ (ਐਕਸ) ‘ਤੇ ਸ਼ੇਅਰ ਕੀਤੀਆਂ ਹਨ। ਪੋਸਟ ‘ਚ ਉਨ੍ਹਾਂ ਲਿਖਿਆ- ਇਹ 2025 ਦੀ ਸ਼ਾਨਦਾਰ ਸ਼ੁਰੂਆਤ ਹੈ।

दिलजीत दोसांझ और PM में काफी देर बातचीत हुई। दिलजीत ने बताया कि संगीत समेत कई चीजों पर बात हुई।

ਦਿਲਜੀਤ ਦੋਸਾਂਝ ਨੇ ਲਿਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਯਾਦਗਾਰੀ ਮੁਲਾਕਾਤ ਹੋਈ। ਅਸੀਂ ਸੰਗੀਤ ਸਮੇਤ ਕਈ ਚੀਜ਼ਾਂ ਬਾਰੇ ਗੱਲ ਕੀਤੀ। ਉਥੇ ਹੀ ਪੀਐਮ ਮੋਦੀ ਨੇ ਐਕਸ ‘ਤੇ ਦਿਲਜੀਤ ਦੋਸਾਂਝ ਦੀ ਪੋਸਟ ਰੀਪੋਸਟ ਕੀਤੀ ਅਤੇ ਲਿਖਿਆ- ਦਿਲਜੀਤ ਦੋਸਾਂਝ ਨਾਲ ਸ਼ਾਨਦਾਰ ਗੱਲਬਾਤ। ਉਹ ਸੱਚਮੁੱਚ ਬਹੁਮੁਖੀ ਹੈ। ਉਹ ਪ੍ਰਤਿਭਾ ਅਤੇ ਪਰੰਪਰਾ ਦਾ ਸੁਮੇਲ ਹੈ। ਅਸੀਂ ਸੰਗੀਤ, ਸੱਭਿਆਚਾਰ ਅਤੇ ਹੋਰ ਬਹੁਤ ਸਾਰੇ ਜ਼ਰੀਏ ਨਾਲ ਜੁੜੇ ਹੋਏ ਹਾਂ।

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments