Home ਦੇਸ਼ ਗਾਇਕਾ ਆਸ਼ਾ ਭੌਂਸਲੇ ਨੇ ਦੁਬਈ ‘ਚ ਗਾਇਆ ਕਰਨ ਔਜਲਾ ਦਾ ਤੌਬਾ-ਤੌਬਾ ਗੀਤ

ਗਾਇਕਾ ਆਸ਼ਾ ਭੌਂਸਲੇ ਨੇ ਦੁਬਈ ‘ਚ ਗਾਇਆ ਕਰਨ ਔਜਲਾ ਦਾ ਤੌਬਾ-ਤੌਬਾ ਗੀਤ

0

ਦੁਬਈ : ਆਸ਼ਾ ਭੌਂਸਲੇ ਦੀ ਗਿਣਤੀ ਬਾਲੀਵੁੱਡ ਦੀ ਦਿਗਜ਼ ਗਾਇਕਾ ਵਿਚ ਕੀਤੀ ਜਾਂਦੀ ਹੈ। ਹਿੰਦੀ ਸਿਨੇਮਾ ਦੀ ਸਭ ਤੋਂ ਸੀਨੀਅਰ ਗਾਇਕਾਂ ਵਿੱਚੋਂ ਇੱਕ ਆਸ਼ਾ ਭੌਂਸਲੇ ਨੇ ਹਾਲ ਹੀ ਵਿੱਚ ਇੱਕ ਸਟੇਜ ਪੇਸ਼ਕਾਰੀ ਦਿੱਤੀ। ਪਰਫਾਰਮੈਂਸ ਦੀ ਖਾਸ ਗੱਲ ਇਹ ਸੀ ਕਿ ਆਸ਼ਾ ਭੌਂਸਲੇ ਨੇ ਆਪਣੇ ਕਲਾਸਿਕ ਗੀਤਾਂ ਨੂੰ ਛੱਡ ਕੇ ਨਵੇਂ ਯੁੱਗ ਦੇ ਟ੍ਰੈਂਡਿੰਗ ਗੀਤ ‘ਤੌਬਾ-ਤੌਬਾ’ ਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਦੁਬਈ ਕੰਸਰਟ ਤੋਂ ਸਾਹਮਣੇ ਆਈ 91 ਸਾਲਾ ਆਸ਼ਾ ਭੌਂਸਲੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਆਸ਼ਾ ਭੌਂਸਲੇ ਦੇ ਪ੍ਰਦਰਸ਼ਨ ਦਾ ਵੀਡੀਓ ਕਡਕ ਐਫਐਮ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਤੋਂ ਸਾਂਝਾ ਕੀਤਾ ਗਿਆ ਹੈ। 91 ਸਾਲਾ ਆਸ਼ਾ ਭੌਂਸਲੇ ਨੇ ਚਿੱਟੀ ਅਤੇ ਕਾਲੀ ਸਾੜੀ ਪਹਿਨ ਕੇ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਸਟਾਰਰ ਫਿਲਮ ਬੈਡ ਨਿਊਜ਼ ਦਾ ਗੀਤ ‘ਤੌਬਾ ਤੌਬਾ’ ਗਾਇਆ। ਕੁਝ ਸਮੇਂ ਬਾਅਦ ਉਸਨੇ ਮਾਈਕ ਛੱਡ ਕੇ ਗੀਤ ਦਾ ਹੁੱਕ ਸਟੈਪ ਕੀਤਾ, ਜਿਸ ਨੂੰ ਦੇਖ ਕੇ ਦਰਸ਼ਕ ਤਾੜੀਆਂ ਮਾਰਦੇ ਨਹੀਂ ਥੱਕ ਰਹੇ ਸਨ ।

ਆਸ਼ਾ ਭੌਂਸਲੇ ਦਾ ਇਹ ਵੀਡੀਓ ਸਾਹਮਣੇ ਆਉਂਦੇ ਹੀ ਵਾਇਰਲ ਹੋ ਗਿਆ। ਇਸ ਤੋਂ ਬਾਅਦ ਤੌਬਾ ਤੌਬਾ ਗਾਇਕ ਕਰਨ ਔਜਲਾ ਨੇ ਇਸ ‘ਤੇ ਭਾਵੁਕ ਹੋ ਕੇ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਆਸ਼ਾ ਭੌਂਸਲੇ, ਸੰਗੀਤ ਦੀ ਦੇਵੀ ਨੇ ਮੇਰਾ ਗੀਤ ਗਾਇਆ, ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ। ਅਗਲੀ ਪੋਸਟ ‘ਚ ਆਸ਼ਾ ਭੌਂਸਲੇ ਦੀ ਪਰਫਾਰਮੈਂਸ ਦਾ ਵੀਡੀਓ ਸ਼ੇਅਰ ਕਰਦੇ ਹੋਏ ਕਰਨ ਨੇ ਲਿਖਿਆ, ਮੈਂ ਇਸ ਗੀਤ ਨੂੰ 27 ਸਾਲ ਦੀ ਉਮਰ ‘ਚ ਲਿਖਿਆ ਸੀ ਅਤੇ ਆਸ਼ਾ ਭੌਂਸਲੇ ਨੇ 91 ਸਾਲ ਦੀ ਉਮਰ ‘ਚ ਮੇਰੇ ਤੋਂ ਬਿਹਤਰ ਗਾਇਆ ਹੈ।

Exit mobile version