ਪੰਜਾਬ : ਪੰਜਾਬ ‘ਚ ਇਕ ਵਾਰ ਫਿਰ ਲਾਕਡਾਊਨ ਵਰਗੇ ਹਾਲਾਤ ਪੈਦਾ ਹੋਣ ਜਾ ਰਹੇ ਹਨ। ਲਾਕਡਾਊਨ ਦਾ ਮਤਲਬ ਹੈ ਸਭ ਕੁਝ ਬੰਦ, ਅਜਿਹਾ ਹੀ ਕੁਝ ਸੋਮਵਾਰ ਨੂੰ ਯਾਨੀ ਭਲਕੇੇ ਪੰਜਾਬ ‘ਚ ਹੋਵੇਗਾ ਕਿਉਂਕਿ ਕਿਸਾਨ ਕੱਲ੍ਹ ਨੂੰ ਪੰਜਾਬ ਬੰਦ ਕਰਨ ਜਾ ਰਹੇ ਹਨ। ਇਸ ਦੌਰਾਨ ਸਕੂਲ, ਕਾਲਜ, ਦਫ਼ਤਰ ਅਤੇ ਹਰ ਤਰ੍ਹਾਂ ਦੇ ਅਦਾਰੇ ਬੰਦ ਰੱਖਣਗੇ। ਇਸ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਸੀ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ 30 ਦਸੰਬਰ ਨੂੰ ਨਾ ਸਿਰਫ਼ ਦੁਕਾਨਾਂ, ਦਫ਼ਤਰ, ਸਕੂਲ-ਕਾਲਜ ਬੰਦ ਰਹਿਣਗੇ ਸਗੋਂ ਸੜਕੀ ਅਤੇ ਰੇਲ ਆਵਾਜਾਈ ਵੀ ਠੱਪ ਰਹੇਗੀ। ਸੋਮਵਾਰ ਨੂੰ ਪੂਰਾ ਪੰਜਾਬ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ। ਇਸ ਦੇ ਲਈ ਪਿੰਡਾਂ ਵਿੱਚ ਐਲਾਨ ਵੀ ਕੀਤੇ ਜਾ ਰਹੇ ਹਨ। ਇਸ ਦੌਰਾਨ ਸੜਕਾਂ ‘ਤੇ ਵਾਹਨ ਨਹੀਂ ਚੱਲਣਗੇ। ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਪੰਜਾਬ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ।
ਇਹ ਰਹੇਗਾ ਬੰਦ
ਰੇਲ ਆਵਾਜਾਈ
ਸੜਕ ਆਵਾਜਾਈ
ਦੁਕਾਨਾਂ ਬੰਦ ਕਰਨ ਦੀ ਅਪੀਲ
ਸਰਕਾਰੀ ਅਤੇ ਗੈਰ-ਸਰਕਾਰੀ ਦਫਤਰ ਬੰਦ ਰਹੇ
ਪ੍ਰਾਈਵੇਟ ਗੱਡੀਆਂ ਨਹੀਂ ਚੱਲਣਗੀਆਂ
ਪੈਟਰੋਲ ਪੰਪ ਬੰਦ
ਦੁੱਧ ਦੀ ਸਪਲਾਈ ਬੰਦ
ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ
ਇਹ ਰਹੇਗਾ ਖੁੱਲ੍ਹਾ
ਵਿਆਹ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਇਜਾਜ਼ਤ
ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ
ਨੌਕਰੀ ਦੀ ਇੰਟਰਵਿਊ ਦੀ ਇਜਾਜ਼ਤ