Home ਸੰਸਾਰ ਹੁਣ ਇਸ ਦੇਸ਼ ‘ਚ ਬੈਨ ਕੀਤਾ ਗਿਆ Tik-Tok

ਹੁਣ ਇਸ ਦੇਸ਼ ‘ਚ ਬੈਨ ਕੀਤਾ ਗਿਆ Tik-Tok

0

ਅਲਬਾਨੀਆ : ਦੁਨੀਆ ਦੇ ਸਾਰੇ ਦੇਸ਼ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਕਾਰਨ ਹੋਏ ਨੁਕਸਾਨ ਨਾਲ ਜੂਝ ਰਹੇ ਹਨ। ਬੱਚਿਆਂ ਅਤੇ ਕਿਸ਼ੋਰਾਂ ਦੀ ਮਾਨਸਿਕਤਾ ‘ਤੇ ਮਾੜੇ ਪ੍ਰਭਾਵ ਕਾਰਨ ਅਪਰਾਧ, ਤਣਾਅ ਆਦਿ ਦੇ ਮਾਮਲੇ ਵਧ ਰਹੇ ਹਨ। ਇਸ ਨੂੰ ਦੇਖਦੇ ਹੋਏ ਹੁਣ ਸਰਕਾਰਾਂ ਸੋਸ਼ਲ ਮੀਡੀਆ ਨੂੰ ਲੈ ਕੇ ਸ਼ਿਕੰਜਾ ਕੱਸ ਰਹੀਆਂ ਹਨ। ਹਾਲ ਹੀ ‘ਚ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬੈਨ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ ਅਲਬਾਨੀਆ ਸਰਕਾਰ ਨੇ ਵੀ ਸਖ਼ਤ ਕਦਮ ਚੁੱਕਿਆ ਹੈ। ਅਲਬਾਨੀਆ ਦੇ ਪ੍ਰਧਾਨ ਮੰਤਰੀ ਨੇ ਵੀਡੀਓ ਸੇਵਾ ‘TikTok’ ਨੂੰ ਇਕ ਸਾਲ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ, ਇਸ ‘ਤੇ ਹਿੰਸਾ, ਖਾਸ ਤੌਰ ‘ਤੇ ਬੱਚਿਆਂ ਵਿਚਕਾਰ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਹੈ।

ਨੌਜ਼ਵਾਨ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ਵਿਵਾਦ

ਯੂਟਿਊਬ ਦੇ ਸਾਲ ਦੇ ਟੌਪ ਵੀਡੀਓਜ਼: 2024 ਵਿੱਚ ਕਿਹੜੇ-ਕਿਹੜੇ ਚੈਨਲ ਮਸ਼ਹੂਰ ਹੋਏ, ਯੂਟਿਊਬ ਨੇ ਜਾਰੀ ਕੀਤੀ ਸੂਚੀ
ਅਸਲ ‘ਚ ਅਲਬਾਨੀਆ ‘ਚ ਟਿੱਕ-ਟੌਕ ਕਾਰਨ ਇਕ ਨਾਬਾਲਗ ਬੱਚੇ ਨੇ ਦੂਜੇ ਬੱਚੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਸ਼ੁਰੂ ਹੋਏ ਨੰਬਰਦਾਰੀ ਨੂੰ ਲੈ ਕੇ ਇੱਥੇ ਕਾਫੀ ਵਿਵਾਦ ਚੱਲ ਰਿਹਾ ਸੀ। ਇਸ ਘਟਨਾ ਤੋਂ ਬਾਅਦ ਅਲਬਾਨੀਅਨ ਅਧਿਕਾਰੀਆਂ ਨੇ ਅਧਿਆਪਕਾਂ ਅਤੇ ਮਾਪਿਆਂ ਨਾਲ 1,300 ਮੀਟਿੰਗਾਂ ਕੀਤੀਆਂ ਹਨ।

ਪ੍ਰਧਾਨ ਮੰਤਰੀ ਐਡੀ ਰਾਮਾ ਨੇ ਅਧਿਆਪਕਾਂ ਅਤੇ ਮਾਪਿਆਂ ਨਾਲ ਇੱਕ ਮੀਟਿੰਗ ਵਿੱਚ ਕਿਹਾ ਕਿ TikTok ਹਰ ਕਿਸੇ ਲਈ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ… TikTok ਅਲਬਾਨੀਆ ਗਣਰਾਜ ਵਿੱਚ ਉਪਲਬਧ ਨਹੀਂ ਹੋਵੇਗਾ। ਰਾਮਾ ਨੇ ਕਿਹਾ ਕਿ ਇਹ ਫ਼ੈਸਲਾ ਅਗਲੇ ਸਾਲ ਤੋਂ ਲਾਗੂ ਕਰ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ TikTok ਨੇ ਅਲਬਾਨੀਆ ਸਰਕਾਰ ਨੂੰ ਚਾਕੂ ਮਾਰੇ ਗਏ ਨੌਜ਼ਵਾਨ ਦੇ ਮਾਮਲੇ ‘ਤੇ ਤੁਰੰਤ ਸਪੱਸ਼ਟ ਜਾਣਕਾਰੀ ਦੇਣ ਲਈ ਕਿਹਾ ਹੈ।  ਕੰਪਨੀ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਦੋਸ਼ੀ ਜਾਂ ਪੀੜਤ ਦਾ TikTok ਖਾਤਾ ਸੀ। ਕਈ ਰਿਪੋਰਟਾਂ ਨੇ ਅਸਲ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਨਾਲ ਸਬੰਧਤ ਵੀਡੀਓਜ਼ TikTok ‘ਤੇ ਨਹੀਂ ਬਲਕਿ ਕਿਸੇ ਹੋਰ ਪਲੇਟਫਾਰਮ ‘ਤੇ ਸ਼ੇਅਰ ਕੀਤੇ ਗਏ ਸਨ। ਸਥਾਨਕ ਖੋਜਕਰਤਾਵਾਂ ਦੇ ਅਨੁਸਾਰ, ਦੇਸ਼ ਵਿੱਚ TikTok ਉਪਭੋਗਤਾਵਾਂ ਦੀ ਗਿਣਤੀ ਬੱਚਿਆਂ ਵਿੱਚ ਸਭ ਤੋਂ ਵੱਧ ਹੈ।

Exit mobile version