Home ਸੰਸਾਰ ਰੂਸ ਦੇ ਕਜ਼ਾਨ ਵਿੱਚ 9/11 ਵਰਗਾ ਹਮਲਾ, ਯੂਕਰੇਨ ਨੇ 8 ਡਰੋਨ ਸੁੱਟੇ,...

ਰੂਸ ਦੇ ਕਜ਼ਾਨ ਵਿੱਚ 9/11 ਵਰਗਾ ਹਮਲਾ, ਯੂਕਰੇਨ ਨੇ 8 ਡਰੋਨ ਸੁੱਟੇ, 6 ਰਿਹਾਇਸ਼ੀ ਇਮਾਰਤਾਂ ਨੂੰ ਕੀਤਾ ਤਬਾਹ

0

ਕਜ਼ਾਨ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਅਮਰੀਕਾ ਦੇ 9/11 ਵਰਗਾ ਹਮਲਾ ਰੂਸ ਦੇ ਕਜ਼ਾਨ ਸ਼ਹਿਰ ‘ਚ ਸ਼ਨੀਵਾਰ ਸਵੇਰੇ ਹੋਇਆ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਯੂਕਰੇਨ ਨੇ ਕਜ਼ਾਨ ‘ਤੇ 8 ਡਰੋਨ ਹਮਲੇ ਕੀਤੇ। ਇਨ੍ਹਾਂ ‘ਚੋਂ 6 ਹਮਲੇ ਰਿਹਾਇਸ਼ੀ ਇਮਾਰਤਾਂ ‘ਤੇ ਹੋਏ। ਕਜ਼ਾਨ ਸ਼ਹਿਰ ਰੂਸ ਦੀ ਰਾਜਧਾਨੀ ਮਾਸਕੋ ਤੋਂ 720 ਕਿਲੋਮੀਟਰ ਦੂਰ ਹੈ। ਅਜੇ ਤੱਕ ਇਸ ਹਮਲੇ ਵਿੱਚ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ।

ਹਮਲੇ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਜਿਸ ‘ਚ ਕਈ ਡਰੋਨ ਇਮਾਰਤਾਂ ਨਾਲ ਟਕਰਾਉਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਹਮਲਿਆਂ ਤੋਂ ਬਾਅਦ ਕਜ਼ਾਨ ਸਮੇਤ ਰੂਸ ਦੇ ਦੋ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। 2001 ‘ਚ ਅੱਤਵਾਦੀਆਂ ਨੇ ਅਮਰੀਕਾ ਦੇ ਵਰਲਡ ਟਰੇਡ ਸੈਂਟਰ ‘ਤੇ 4 ਜਹਾਜ਼ਾਂ ਨੂੰ ਹਾਈਜੈਕ ਕਰਕੇ ਇਸੇ ਤਰ੍ਹਾਂ ਹਮਲਾ ਕੀਤਾ ਸੀ। ਇਨ੍ਹਾਂ ‘ਚੋਂ 3 ਜਹਾਜ਼ ਇਕ-ਇਕ ਕਰਕੇ ਅਮਰੀਕਾ ਦੀਆਂ 3 ਅਹਿਮ ਇਮਾਰਤਾਂ ਨਾਲ ਟਕਰਾ ਗਏ ਸਨ । ਪਹਿਲਾ ਹਾਦਸਾ ਰਾਤ 8:45 ਵਜੇ ਹੋਇਆ। ਬੋਇੰਗ 767 ਤੇਜ਼ ਰਫਤਾਰ ਨਾਲ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਨਾਲ ਟਕਰਾ ਗਿਆ ਸੀ।

18 ਮਿੰਟ ਬਾਅਦ, ਇੱਕ ਦੂਜਾ ਬੋਇੰਗ 767 ਇਮਾਰਤ ਦੇ ਦੱਖਣੀ ਟਾਵਰ ਨਾਲ ਟਕਰਾ ਗਿਆ। ਇਨ੍ਹਾਂ ਹਮਲਿਆਂ ਵਿੱਚ ਕਰੀਬ 3000 ਲੋਕ ਮਾਰੇ ਗਏ ਸਨ। 4 ਮਹੀਨੇ ਪਹਿਲਾਂ ਵੀ ਰੂਸ ‘ਤੇ 9/11 ਵਰਗਾ ਹਮਲਾ ਹੋਇਆ ਸੀ। ਯੂਕਰੇਨ ਨੇ ਰੂਸ ਦੇ ਸਾਰਾਤੋਵ ਸ਼ਹਿਰ ਦੀ 38 ਮੰਜ਼ਿਲਾ ਰਿਹਾਇਸ਼ੀ ਇਮਾਰਤ ਵੋਲਗਾ ਸਕਾਈ ਨੂੰ ਨਿਸ਼ਾਨਾ ਬਣਾਇਆ ਸੀ।

Exit mobile version