Home ਪੰਜਾਬ ਪਟਿਆਲਾ ਦੇ ਅਮਲੋਹ ਦੇ ਵਾਰਡ ਨੰਬਰ 9 ‘ਚ ਹੋਇਆ ਝਗੜਾ, ਇੱਕ...

ਪਟਿਆਲਾ ਦੇ ਅਮਲੋਹ ਦੇ ਵਾਰਡ ਨੰਬਰ 9 ‘ਚ ਹੋਇਆ ਝਗੜਾ, ਇੱਕ ਵਿਅਕਤੀ ਦੇ ਸਿਰ ‘ਚ ਲੱਗੀ ਗੰਭੀਰ ਸੱਟ 

0

ਪਟਿਆਲਾ : ਪਟਿਆਲਾ ਦੇ ਅਮਲੋਹ ਦੇ ਵਾਰਡ ਨੰਬਰ 9 ਵਿੱਚ ਝਗੜਾ ਹੋ ਗਿਆ, ਜਿਸ ਦੌਰਾਨ ਇੱਕ ਵਿਅਕਤੀ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਇਸ ਹੰਗਾਮੇ ਦੌਰਾਨ ‘ਆਪ’ ਵਰਕਰਾਂ ‘ਤੇ ਕੁੱਟਮਾਰ ਦੇ ਦੋਸ਼ ਲੱਗੇ ਹਨ। ਜਾਣਕਾਰੀ ਅਨੁਸਾਰ ਅਮਲੋਹ ਤੋਂ ਵਿਧਾਇਕ ਗੁਰਵਿੰਦਰ ਗੈਵੀ ਦਾ ਭਰਾ ਬੂਥ ‘ਤੇ ਆਇਆ ਅਤੇ ਉਸ ਦੀ ਕੁੱਟਮਾਰ ਕੀਤੀ। ਜਦੋਂ ਉਸ ਨੇ ਪੋਲਿੰਗ ਬੂਥ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰੋਕ ਲਿਆ ਗਿਆ ਅਤੇ ਮਾਹੌਲ ਗਰਮ ਹੋ ਗਿਆ। ਲੋਕਾਂ ਨੇ ਭਾਰੀ ਹੰਗਾਮਾ ਕੀਤਾ।

ਗੁੰਡਾਗਰਦੀ ਦੀ ਇਸ ਘਟਨਾ ਬਾਰੇ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਨੇ ਮੌਕੇ ’ਤੇ ਆ ਕੇ ‘ਆਪ’ ਵਰਕਰਾਂ ਨੂੰ ਭਜਾ ਦਿੱਤਾ। ਇਸ ਦੌਰਾਨ ਪੁਲਿਸ ਨੇ ਬਲ ਦੀ ਵਰਤੋਂ ਵੀ ਕੀਤੀ। ਜ਼ਖਮੀਆਂ ਨੂੰ ਅਮਲੋਹ ਦੇ ਹਸਪਤਾਲ ਲਿਜਾਇਆ ਗਿਆ। ਜ਼ਖਮੀ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਦੱਸ ਦੇਈਏ ਕਿ ਪੋਲਿੰਗ ਬੂਥ ‘ਤੇ ਪਰਚੀਆਂ ਬਣਾਉਣ ਵਾਲਿਆਂ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਮਾਹੌਲ ਖ਼ਰਾਬ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ ਹੈ।

Exit mobile version