Home ਪੰਜਾਬ ਪੰਜਾਬ ‘ਚ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ, ਵਿਰੋਧੀ ਧਿਰ ਦੇ ਨੇਤਾ...

ਪੰਜਾਬ ‘ਚ ਸਰਦ ਰੁੱਤ ਸੈਸ਼ਨ ਬੁਲਾਉਣ ਦੀ ਮੰਗ, ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ ਸਪੀਕਰ ਨੂੰ ਲਿਖਿਆ ਪੱਤਰ, ਕਿਹਾ- ਸਾਲ ‘ਚ 3 ਸੈਸ਼ਨ ਜ਼ਰੂਰੀ

0

ਚੰਡੀਗੜ੍ਹ : ਪੰਜਾਬ ਦੇ ਕਾਂਗਰਸੀ ਨੇਤਾਵਾਂ ਨੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਜਲਦ ਬੁਲਾਉਣ ਦੀ ਮੰਗ ਕੀਤੀ ਹੈ । ਇਸ ਮੰਗ ਸਬੰਧੀ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਸੈਸ਼ਨ ਸਾਲ ਵਿੱਚ ਤਿੰਨ ਵਾਰ ਬੁਲਾਇਆ ਜਾਣਾ ਚਾਹੀਦਾ ਹੈ।

ਬਾਜਵਾ ਨੇ ਪੱਤਰ ਵਿੱਚ ਕਿਹਾ ਹੈ ਕਿ ਪਿਛਲੇ ਸੈਸ਼ਨ ਨੂੰ 4 ਸਤੰਬਰ 2024 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਨਿਯਮ 14-ਏ ਦੇ ਅਨੁਸਾਰ, ਵਿਧਾਨ ਸਭਾ ਦੇ ਇੱਕ ਵਿੱਤੀ ਸਾਲ ਦੇ ਅੰਦਰ ਤਿੰਨ ਸੈਸ਼ਨ ਹੋਣੇ ਚਾਹੀਦੇ ਹਨ। ਬਜਟ ਸੈਸ਼ਨ, ਗਰਮੀ/ਮੌਨਸੂਨ ਸੈਸ਼ਨ ਅਤੇ ਸਰਦ ਰੁੱਤ ਸੈਸ਼ਨ। ਇਸ ਸਾਲ ਬਜਟ ਸੈਸ਼ਨ ਫਰਵਰੀ 2024 ਵਿੱਚ ਹੋਇਆ ਸੀ ਅਤੇ ਗਰਮੀਆਂ ਦਾ ਸੈਸ਼ਨ ਸਤੰਬਰ 2024 ਵਿੱਚ ਹੋਇਆ ਸੀ। ਜਦੋਂਕਿ ਤੀਜਾ ਸੈਸ਼ਨ ਨਹੀਂ ਹੋਇਆ।

ਪੱਤਰ ਦੇ ਅੰਤ ਵਿੱਚ ਉਨ੍ਹਾਂ ਸਪੀਕਰ ਨੂੰ ਕਿਹਾ ਕਿ ਕਿ ਤੁਸੀਂ ਹਾਉਸ ਦੇ ਸਰਪ੍ਰਸਤ ਹੋ। ਅਜਿਹੀ ਸਥਿਤੀ ਵਿੱਚ, ਮੈਂ ਤੁਹਾਨੂੰ ਸਦਨ ਦਾ ਆਯੋਜਨ ਕਰਕੇ ਵਿਧਾਨ ਸਭਾ ਮੈਂਬਰਾਂ ਦੇ ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਦੀ ਰੱਖਿਆ ਕਰਨ ਦੀ ਅਪੀਲ ਕਰਦਾ ਹਾਂ। ਇਸ ਤੋਂ ਇਲਾਵਾ ਮੈਂ ਕਾਨੂੰਨੀ ਵਿਵਸਥਾ, ਕਿਸਾਨ ਅੰਦੋਲਨ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਡਿੱਗਦੇ ਪੱਧਰ ਅਤੇ ਹੋਰ ਭਖਦੇ ਮੁੱਦਿਆਂ ਨੂੰ ਉਠਾਉਣ ਦੀ ਮੰਗ ਕਰਦਾ ਹਾਂ।

Exit mobile version