Home Sport ਆਈਸੀਸੀ ਨੇ ਅਮਰੀਕਾ ਦੀ ਨੈਸ਼ਨਲ ਕ੍ਰਿਕਟ ਲੀਗ ਨੂੰ ਕੀਤਾ ਬੈਨ, ਤੇਂਦੁਲਕਰ, ਗਾਵਸਕਰ,...

ਆਈਸੀਸੀ ਨੇ ਅਮਰੀਕਾ ਦੀ ਨੈਸ਼ਨਲ ਕ੍ਰਿਕਟ ਲੀਗ ਨੂੰ ਕੀਤਾ ਬੈਨ, ਤੇਂਦੁਲਕਰ, ਗਾਵਸਕਰ, ਅਕਰਮ ਵਰਗੇ ਨਾਂ ਇਸ ਲੀਗ ਨਾਲ ਜੁੜੇ ਹਨ

0

ਅਮਰੀਕਾ : ਅਮਰੀਕਾ ਦੀ ਨੈਸ਼ਨਲ ਕ੍ਰਿਕਟ ਲੀਗ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਅਮਰੀਕਾ ਦੀ ਨੈਸ਼ਨਲ ਕ੍ਰਿਕਟ ਲੀਗ (NCL) ‘ਤੇ ਪਾਬੰਦੀ ਲਗਾ ਦਿੱਤੀ ਹੈ। ਆਈਸੀਸੀ ਨੇ ਸੰਯੁਕਤ ਰਾਜ ਅਮਰੀਕਾ ਕ੍ਰਿਕੇਟ (ਯੂਐਸਏਸੀ) ਨੂੰ ਇੱਕ ਪੱਤਰ ਲਿਖ ਕੇ ਲੀਗ ਦੇ ਭਵਿੱਖ ਦੇ ਐਡੀਸ਼ਨਾਂ ਨੂੰ ਮਨਜ਼ੂਰੀ ਨਾ ਦੇਣ ਦੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਲੀਗ ਵਿੱਚ ਪਲੇਇੰਗ ਇਲੈਵਨ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਇਸ ਟੀ-10 ਫਾਰਮੈਟ ਟੂਰਨਾਮੈਂਟ ਵਿੱਚ 6-7 ਵਿਦੇਸ਼ੀ ਖਿਡਾਰੀ ਖੇਡੇ ਸਨ।

NCL ਦਾ ਪਹਿਲਾ ਸੀਜ਼ਨ 4 ਤੋਂ 14 ਅਕਤੂਬਰ ਦਰਮਿਆਨ ਹੋਇਆ ਸੀ। ਰੌਬਿਨ ਉਥੱਪਾ ਦੀ ਕਪਤਾਨੀ ਵਾਲੀ ਸ਼ਿਕਾਗੋ ਸੀਸੀ ਨੇ ਐਟਲਾਂਟਾ ਕਿੰਗਜ਼ ਨੂੰ 43 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਟਰਾਫੀ ਦਿੱਤੀ। ਆਈਸੀਸੀ ਦੇ ਨਿਯਮਾਂ ਮੁਤਾਬਕ ਲੀਗ ਵਿੱਚ ਖੇਡਣ ਵਾਲੀ ਹਰ ਟੀਮ ਦੇ ਪਲੇਇੰਗ ਇਲੈਵਨ ਵਿੱਚ ਘੱਟੋ-ਘੱਟ 7 ਅਮਰੀਕੀ ਖਿਡਾਰੀ ਹੋਣੇ ਚਾਹੀਦੇ ਹਨ, ਪਰ ਕਈ ਮੈਚਾਂ ਵਿੱਚ 6-7 ਵਿਦੇਸ਼ੀ ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਮੈਚਾਂ ਵਿੱਚ ਡਰਾਪ-ਇਨ ਪਿੱਚਾਂ ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਬਹੁਤ ਮਾੜੀਆਂ ਸਨ। ਪਿੱਚਾਂ ਇੰਨੀਆਂ ਖਰਾਬ ਸਨ ਕਿ ਵਹਾਬ ਰਿਆਜ਼ ਅਤੇ ਟਾਇਮਲ ਮਿਲਸ ਨੂੰ ਸਪਿਨ ਗੇਂਦਬਾਜ਼ੀ ਕਰਨੀ ਪਈ ਤਾਂ ਕਿ ਬੱਲੇਬਾਜ਼ਾਂ ਨੂੰ ਸੱਟ ਨਾ ਲੱਗ ਸਕੇ।

ਲੀਗ ਦੇ ਅਧਿਕਾਰੀਆਂ ਨੇ ਵਿਦੇਸ਼ੀ ਖਿਡਾਰੀਆਂ ਨੂੰ ਮੌਕਾ ਦੇਣ ਲਈ ਅਮਰੀਕੀ ਇਮੀਗ੍ਰੇਸ਼ਨ ਨਿਯਮਾਂ ਨੂੰ ਵੀ ਤੋੜਿਆ। NCL ਨੇ ਵਸੀਮ ਅਕਰਮ ਅਤੇ ਵਿਵੀਅਨ ਰਿਚਰਡਸ ਵਰਗੇ ਸਾਬਕਾ ਕ੍ਰਿਕਟਰਾਂ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਸੀ। ਇਸ ਦੇ ਮਾਲਕੀ ਸਮੂਹ ਵਿੱਚ ਸਚਿਨ ਤੇਂਦੁਲਕਰ ਅਤੇ ਸੁਨੀਲ ਗਾਵਸਕਰ ਵੀ ਸ਼ਾਮਲ ਸਨ।

Exit mobile version