ਬੈਲਜੀਅਮ : ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਬੈਲਜੀਅਮ ਨੇ 1 ਦਸੰਬਰ 2024 ਨੂੰ ਸੈਕਸ ਵਰਕਰਾਂ ਨੂੰ ਅਧਿਕਾਰ ਦੇਣ ਵਾਲਾ ਕਾਨੂੰਨ ਲਾਗੂ ਕੀਤਾ ਹੈ। ਇਸ ਕਾਨੂੰਨ ਤਹਿਤ ਹੁਣ ਸੈਕਸ ਵਰਕਰਾਂ ਨੂੰ ਮੈਟਰਨਿਟੀ ਲੀਵ, ਪੈਨਸ਼ਨ, ਹੈਲਥ ਇੰਸ਼ੋਰੈਂਸ ਅਤੇ ਬਿਮਾਰੀ ਛੁੱਟੀ ਵਰਗੇ ਅਧਿਕਾਰ ਮਿਲਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਸੈਕਸ ਤੋਂ ਇਨਕਾਰ ਕਰਨ ਅਤੇ ਛੁੱਟੀ ਲੈਣ ਲਈ ਬਰਖਾਸਤ ਕੀਤੇ ਜਾਣ ਤੋਂ ਵੀ ਕਾਨੂੰਨੀ ਤੌਰ ‘ਤੇ ਸੁਰੱਖਿਅਤ ਰੱਖਿਆ ਜਾਵੇਗਾ।
ਇਹ ਦੁਨੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਕਾਨੂੰਨ ਹੈ, ਜਿਸ ਵਿੱਚ ਸੈਕਸ ਵਰਕਰਾਂ ਨੂੰ ਮੁੱਖ ਧਾਰਾ ਦੇ ਵਰਕਰਾਂ ਵਾਂਗ ਹੀ ਅਧਿਕਾਰ ਦਿੱਤੇ ਗਏ ਹਨ। ਇਸ ਦੇ ਤਹਿਤ ਸੈਕਸ ਵਰਕਰਾਂ ਨੂੰ ਨਾ ਸਿਰਫ ਕਾਨੂੰਨੀ ਸੁਰੱਖਿਆ ਮਿਲੇਗੀ, ਸਗੋਂ ਇਹ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਸੁਧਾਰਨ ਵੱਲ ਵੀ ਵੱਡਾ ਕਦਮ ਹੈ।