Home ਸੰਸਾਰ ਕੈਨੇਡਾ ਵਿਚ ਪੰਜਾਬਣ ਨਿੱਕੀ ਸ਼ਰਮਾ ਬਣੀ ਡਿਪਟੀ ਪ੍ਰੀਮੀਅਰ

ਕੈਨੇਡਾ ਵਿਚ ਪੰਜਾਬਣ ਨਿੱਕੀ ਸ਼ਰਮਾ ਬਣੀ ਡਿਪਟੀ ਪ੍ਰੀਮੀਅਰ

0

ਕੈਨੇਡਾ : ਪੰਜਾਬੀ ਦੇਸ਼ ਵਿਦੇਸ਼ ਵਿਚ ਭਾਰਤ ਦਾ ਨਾਂ ਰੋਸ਼ਨ ਕਰ ਰਹੇ ਹਨ। ਕੈਨੇਡਾ ਵਿੱਚ ਪੰਜਾਬੀਆਂ ਦਾ ਦਬਦਬਾ ਜਾਰੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵਾਰ 4 ਪੰਜਾਬੀ ਨਵੀਂ ਵਜ਼ਾਰਤ ਵਿੱਚ ਸ਼ਾਮਲ ਕੀਤੇ ਗਏ ਹਨ, ਉਥੇ ਹੀ 4 ਪੰਜਾਬਣਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਹੈ।

ਨਿੱਕੀ ਸ਼ਰਮਾ (ਪਹਿਲੀ ਵਾਰ ਪੰਜਾਬਣ) ਡਿਪਟੀ ਪ੍ਰੀਮੀਅਰ ਬਣੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ। ਦਸਣਯੋਗ ਹੈ ਕਿ, ਇਸ ਤੋਂ ਪਹਿਲਾਂ ਵੀ ਉਹ ਅਟਾਰਨੀ ਜਨਰਲ ਹੀ ਰਹਿ ਚੁਕੀ ਹੈ , ਪਰ ਇਸ ਵਾਰ ਉਨ੍ਹਾਂ ਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ। ਨਿੱਕੀ ਸ਼ਰਮਾ ਪਹਿਲੀ ਪੰਜਾਬਣ ਹੈ, ਜਿਸਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ। ਨਿੱਕੀ ਸ਼ਰਮਾ ਨੂੰ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ ਜੋ ਕਿ ਭਾਰਤ ਵਿੱਚ ਉਪ ਮੁੱਖ ਮੰਤਰੀ ਦੇ ਬਰਾਬਰ ਦਾ ਅਹੁਦਾ ਹੁੰਦਾ ਹੈ।

Exit mobile version