HomeSportਟਿਮ ਸਾਊਥੀ ਨੇ ਟੈਸਟ ਤੋਂ ਸੰਨਿਆਸ ਦਾ ਐਲਾਨ ਕੀਤਾ, ਹੈਮਿਲਟਨ ਵਿੱਚ ਇੰਗਲੈਂਡ...

ਟਿਮ ਸਾਊਥੀ ਨੇ ਟੈਸਟ ਤੋਂ ਸੰਨਿਆਸ ਦਾ ਐਲਾਨ ਕੀਤਾ, ਹੈਮਿਲਟਨ ਵਿੱਚ ਇੰਗਲੈਂਡ ਵਿਰੁੱਧ ਖੇਡੇਗਾ ਆਖਰੀ ਮੈਚ

ਨਿਊਜ਼ੀਲੈਂਡ : ਟਿਮ ਸਾਊਥੀ ਦੀ ਗਿਣਤੀ ਦੁਨੀਆਂ ਦੇ ਘਾਤਕ ਗੇਂਦਬਾਜ਼ਾਂ ਵਿਚ ਕੀਤੀ ਜਾਂਦੀ ਹੈ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ 28 ਨਵੰਬਰ ਤੋਂ ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਸੀਰੀਜ਼ ਦੇ ਅੰਤ ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ।

Tim Southee to leave Test cricket after England series, will only make  comeback in one condition

ਸਾਊਥੀ ਆਪਣਾ ਆਖਰੀ ਟੈਸਟ ਮੈਚ 15 ਦਸੰਬਰ ਨੂੰ ਹੈਮਿਲਟਨ ਦੇ ਸੇਡਨ ਪਾਰਕ ‘ਚ ਆਪਣੇ ਘਰੇਲੂ ਮੈਦਾਨ ‘ਤੇ ਖੇਡੇਗਾ। 35 ਸਾਲਾ ਸਾਊਥੀ ਨੇ ਕਿਹਾ- ਜੇਕਰ ਸਾਡੀ ਟੀਮ WTC ਫਾਈਨਲ ਲਈ ਕੁਆਲੀਫਾਈ ਕਰਦੀ ਹੈ ਤਾਂ ਮੈਂ ਉਪਲਬਧ ਰਹਾਂਗਾ। ਸਾਊਥੀ ਤਿੰਨਾਂ ਫਾਰਮੈਟਾਂ ਵਿੱਚ ਨਿਊਜ਼ੀਲੈਂਡ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ। ਉਨ੍ਹਾਂ ਦੇ ਨਾਂ 770 ਅੰਤਰਰਾਸ਼ਟਰੀ ਵਿਕਟਾਂ ਹਨ।

New Zealand Great Announces Retirement From Tests

ਟਿਮ ਸਾਊਥੀ ਨਿਊਜ਼ੀਲੈਂਡ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਸਾਊਥੀ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਨਿਊਜ਼ੀਲੈਂਡ ਲਈ ਸਭ ਤੋਂ ਵੱਧ 770 ਵਿਕਟਾਂ ਲਈਆਂ ਹਨ। ਟਿਮ ਸਾਊਥੀ ਨੇ ਹੁਣ ਤੱਕ ਨਿਊਜ਼ੀਲੈਂਡ ਲਈ 104 ਟੈਸਟ, 161 ਵਨਡੇ ਅਤੇ 125 ਟੀ-20 ਮੈਚ ਖੇਡੇ ਹਨ। ਸਾਊਥੀ ਨੇ ਟੈਸਟ ‘ਚ 385, ਵਨਡੇ ‘ਚ 221 ਅਤੇ ਟੀ-20 ‘ਚ 164 ਵਿਕਟਾਂ ਲਈਆਂ ਹਨ। ਸਾਊਥੀ ਨੇ 4 ਵਨਡੇ ਵਿਸ਼ਵ ਕੱਪ, 7 ਟੀ-20 ਵਿਸ਼ਵ ਕੱਪ, ਦੋ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਅਤੇ 2019-21 ਚੱਕਰ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕੀਤੀ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -

Most Popular

Recent Comments