ਨਿਊਜ਼ੀਲੈਂਡ : ਟਿਮ ਸਾਊਥੀ ਦੀ ਗਿਣਤੀ ਦੁਨੀਆਂ ਦੇ ਘਾਤਕ ਗੇਂਦਬਾਜ਼ਾਂ ਵਿਚ ਕੀਤੀ ਜਾਂਦੀ ਹੈ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ 28 ਨਵੰਬਰ ਤੋਂ ਇੰਗਲੈਂਡ ਖਿਲਾਫ ਸ਼ੁਰੂ ਹੋਣ ਵਾਲੀ ਸੀਰੀਜ਼ ਦੇ ਅੰਤ ‘ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ।
ਸਾਊਥੀ ਆਪਣਾ ਆਖਰੀ ਟੈਸਟ ਮੈਚ 15 ਦਸੰਬਰ ਨੂੰ ਹੈਮਿਲਟਨ ਦੇ ਸੇਡਨ ਪਾਰਕ ‘ਚ ਆਪਣੇ ਘਰੇਲੂ ਮੈਦਾਨ ‘ਤੇ ਖੇਡੇਗਾ। 35 ਸਾਲਾ ਸਾਊਥੀ ਨੇ ਕਿਹਾ- ਜੇਕਰ ਸਾਡੀ ਟੀਮ WTC ਫਾਈਨਲ ਲਈ ਕੁਆਲੀਫਾਈ ਕਰਦੀ ਹੈ ਤਾਂ ਮੈਂ ਉਪਲਬਧ ਰਹਾਂਗਾ। ਸਾਊਥੀ ਤਿੰਨਾਂ ਫਾਰਮੈਟਾਂ ਵਿੱਚ ਨਿਊਜ਼ੀਲੈਂਡ ਦਾ ਸਭ ਤੋਂ ਵੱਧ ਵਿਕਟ ਲੈਣ ਵਾਲਾ ਗੇਂਦਬਾਜ਼ ਹੈ। ਉਨ੍ਹਾਂ ਦੇ ਨਾਂ 770 ਅੰਤਰਰਾਸ਼ਟਰੀ ਵਿਕਟਾਂ ਹਨ।
ਟਿਮ ਸਾਊਥੀ ਨਿਊਜ਼ੀਲੈਂਡ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਸਾਊਥੀ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਨਿਊਜ਼ੀਲੈਂਡ ਲਈ ਸਭ ਤੋਂ ਵੱਧ 770 ਵਿਕਟਾਂ ਲਈਆਂ ਹਨ। ਟਿਮ ਸਾਊਥੀ ਨੇ ਹੁਣ ਤੱਕ ਨਿਊਜ਼ੀਲੈਂਡ ਲਈ 104 ਟੈਸਟ, 161 ਵਨਡੇ ਅਤੇ 125 ਟੀ-20 ਮੈਚ ਖੇਡੇ ਹਨ। ਸਾਊਥੀ ਨੇ ਟੈਸਟ ‘ਚ 385, ਵਨਡੇ ‘ਚ 221 ਅਤੇ ਟੀ-20 ‘ਚ 164 ਵਿਕਟਾਂ ਲਈਆਂ ਹਨ। ਸਾਊਥੀ ਨੇ 4 ਵਨਡੇ ਵਿਸ਼ਵ ਕੱਪ, 7 ਟੀ-20 ਵਿਸ਼ਵ ਕੱਪ, ਦੋ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਅਤੇ 2019-21 ਚੱਕਰ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕੀਤੀ ਹੈ।