Home ਦੇਸ਼ ਭਲਕੇ 10 ਰਾਜਾਂ ਦੀਆਂ 31 ਵਿਧਾਨ ਸਭਾ ਸੀਟਾਂ ਅਤੇ 1 ਲੋਕ ਸਭਾ...

ਭਲਕੇ 10 ਰਾਜਾਂ ਦੀਆਂ 31 ਵਿਧਾਨ ਸਭਾ ਸੀਟਾਂ ਅਤੇ 1 ਲੋਕ ਸਭਾ ਸੀਟ ‘ਤੇ ਜ਼ਿਮਨੀ ਚੋਣਾਂ, ਵਾਇਨਾਡ ‘ਚ ਪ੍ਰਿਅੰਕਾ ਗਾਂਧੀ ਦਾ ਭਾਜਪਾ ਦੀ ਨਵਿਆ ਨਾਲ ਹੋਵੇਗਾ ਮੁਕਾਬਲਾ

0

ਪ੍ਰਿਅੰਕਾ ਗਾਂਧੀ ਦੀ ਰਾਜਨੀਤੀ ਵਿਚ ਐਂਟਰੀ ਨਾਲ ਵਾਇਨਾਡ ਜ਼ਿਮਨੀ ਚੋਣਾਂ ਇਸ ਸਮੇਂ ਸਭ ਤੋਂ ਜ਼ਿਆਦਾ ਚਰਚਾ ਦਾ ਕੇਂਦਰ ਬਣਿਆ ਹੋਇਆ ਹਨ। ਝਾਰਖੰਡ ‘ਚ ਪਹਿਲੇ ਪੜਾਅ ‘ਚ 43 ਸੀਟਾਂ ਦੇ ਨਾਲ-ਨਾਲ 10 ਸੂਬਿਆਂ ਦੀਆਂ 31 ਵਿਧਾਨ ਸਭਾ ਸੀਟਾਂ ਅਤੇ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ‘ਤੇ ਬੁੱਧਵਾਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ।

30 ਅਕਤੂਬਰ ਨੂੰ ਸਿੱਕਮ ਦੀਆਂ ਦੋ ਸੀਟਾਂ ‘ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ (ਐਸਕੇਐਮ) ਦੇ ਦੋਵੇਂ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ ਸੀ। ਵਾਇਨਾਡ ਲੋਕ ਸਭਾ ਸੀਟ ‘ਤੇ ਉਪ ਚੋਣ ਰਾਹੁਲ ਗਾਂਧੀ ਦੇ ਇਸ ਸੀਟ ਨੂੰ ਛੱਡ ਕੇ ਰਾਏਬਰੇਲੀ ਸੀਟ ਨੂੰ ਚੁਣਨ ਕਾਰਨ ਹੋ ਰਹੀ ਹੈ। ਰਾਹੁਲ ਨੇ ਦੋ ਸੀਟਾਂ ਰਾਏਬਰੇਲੀ ਅਤੇ ਵਾਇਨਾਡ ਤੋਂ ਚੋਣ ਲੜੀ ਅਤੇ ਦੋਵੇਂ ਸੀਟਾਂ ਜਿੱਤੀਆਂ। ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਇੱਥੋਂ ਕਾਂਗਰਸ ਦੀ ਉਮੀਦਵਾਰ ਹੈ। ਸੂਬੇ ਵਿੱਚ ਕਾਂਗਰਸ ਦਾ ਯੂਡੀਐਫ ਨਾਲ ਗਠਜੋੜ ਹੈ।

ਭਾਜਪਾ ਵੱਲੋਂ ਨਵਿਆ ਹਰੀਦਾਸ ਅਤੇ ਖੱਬੇ ਗਠਜੋੜ ਐਲਡੀਐਫ ਵੱਲੋਂ ਸੱਤਿਆਨ ਮੋਕੇਰੀ ਚੋਣ ਮੈਦਾਨ ਵਿੱਚ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਰਲ ਦੇ ਵਾਇਨਾਡ ‘ਚ ਆਪਣੀ ਭੈਣ ਪ੍ਰਿਅੰਕਾ ਲਈ ਚੋਣ ਰੈਲੀ ਕੀਤੀ। ਇਸ ਦੌਰਾਨ ਉਹ ਆਪਣੀ ਟ੍ਰੇਡਮਾਰਕ ਚਿੱਟੀ ਟੀ-ਸ਼ਰਟ ‘ਚ ਨਜ਼ਰ ਆਏ। ਪ੍ਰਿਅੰਕਾ ਨਾਲ ਰੈਲੀ ਕਰਦੇ ਹੋਏ ਉਨ੍ਹਾਂ ਨੇ ਇਹ ਟੀ-ਸ਼ਰਟ ਵਾਇਨਾਡ ਦੇ ਲੋਕਾਂ ਨੂੰ ਦਿਖਾਈ।

Exit mobile version