ਚੰਡੀਗੜ੍ਹ : ਹਰਿਆਣਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਆਣਾ ਵਿਧਾਨ ਸਭਾ (Haryana Vidhan Sabha) ‘ਚ ਸਪੀਕਰ ਦੇ ਸਲਾਹਕਾਰ ਅਤੇ ਵਿਸ਼ੇਸ਼ ਸਕੱਤਰ ਦੀ ਨਿਯੁਕਤੀ ਕੀਤੀ ਗਈ ਹੈ। ਰਾਮ ਨਰਾਇਣ ਯਾਦਵ ਸਪੀਕਰ ਦੇ ਸਲਾਹਕਾਰ ਅਤੇ ਨੰਦ ਕਿਸ਼ੋਰ ਹਰਿਆਣਾ ਵਿਧਾਨ ਸਭਾ ਵਿੱਚ ਵਿਸ਼ੇਸ਼ ਸਕੱਤਰ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ ਹਰਵਿੰਦਰ ਕਲਿਆਣ ਦੇ ਸਪੀਕਰ ਬਣਨ ਤੋਂ ਬਾਅਦ ਨੰਦ ਕਿਸ਼ੋਰ ਦੀ ਨਿਯੁਕਤੀ ਕੀਤੀ ਗਈ ਹੈ। ਨੰਦ ਕਿਸ਼ੋਰ ਪਿਛਲੇ ਦਸ ਸਾਲਾਂ ਤੋਂ ਹਰਵਿੰਦਰ ਕਲਿਆਣ ਨਾਲ ਜੁੜੇ ਹੋਏ ਹਨ। ਜਦਕਿ ਰਾਮ ਨਰਾਇਣ ਯਾਦਵ ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸਕੱਤਰ ਅਤੇ ਪੰਜਾਬ ਵਿਧਾਨ ਸਭਾ ਦੇ ਸਲਾਹਕਾਰ ਰਹਿ ਚੁੱਕੇ ਹਨ। ਰਾਮ ਨਰਾਇਣ ਯਾਦਵ ਸੰਵਿਧਾਨਕ ਮਾਮਲਿਆਂ ਦੇ ਮਾਹਿਰ ਹਨ।