Home ਦੇਸ਼ ਮਸ਼ਹੂਰ ਟੀ.ਵੀ ਅਦਾਕਾਰ ਨਿਤਿਨ ਚੌਹਾਨ ਦਾ ਹੋਇਆ ਦੇਹਾਂਤ

ਮਸ਼ਹੂਰ ਟੀ.ਵੀ ਅਦਾਕਾਰ ਨਿਤਿਨ ਚੌਹਾਨ ਦਾ ਹੋਇਆ ਦੇਹਾਂਤ

0

ਮੁੰਬਈ: ਛੋਟੇ ਪਰਦੇ ਦੇ ਮਸ਼ਹੂਰ ਟੀ.ਵੀ ਅਦਾਕਾਰ ਨਿਤਿਨ ਚੌਹਾਨ (Popular Small Screen TV Actor Nitin Chauhan) ਦਾ ਅਚਾਨਕ ਦੇਹਾਂਤ ਹੋ ਗਿਆ ਹੈ । ਨਿਤਿਨ ਦੇ ਦੇਹਾਂਤ ਨਾਲ ਟੀ.ਵੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਨਿਤਿਨ ਨੇ ਸਿਰਫ 35 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਟੀ.ਵੀ ਅਦਾਕਾਰ ਦੇ ਅਚਾਨਕ ਦੇਹਾਂਤ ਕਾਰਨ ਪੂਰੀ ਇੰਡਸਟਰੀ ਸਦਮੇ ਵਿੱਚ ਹੈ। ਅਦਾਕਾਰ ਦੀ ਮੌਤ ਕਾਰਨ ਪ੍ਰਸ਼ੰਸਕ ਵੀ ਨਿਰਾਸ਼ ਹੋ ਗਏ ਹਨ। ਨਿਤਿਨ ‘ਸਪਲਿਟਸਵਿਲਾ 5’ ਅਤੇ ‘ਕ੍ਰਾਈਮ ਪੈਟਰੋਲ’ ‘ਚ ਵੀ ਨਜ਼ਰ ਆਏ ਸਨ।

ਵਿਭੂਤੀ ਠਾਕੁਰ ਨੇ ਪੋਸਟ ਰਾਹੀਂ ਦਿੱਤੀ ਇਹ ਜਾਣਕਾਰੀ 
ਵਿਭੂਤੀ ਠਾਕੁਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਨਿਤਿਨ ਚੌਹਾਨ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ। ਵਿਭੂਤੀ ਠਾਕੁਰ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਇਸ ਪੋਸਟ ‘ਚ ਅਦਾਕਾਰਾ ਨੇ ਨਿਤਿਨ ਨਾਲ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ। ਪੋਸਟ ਸ਼ੇਅਰ ਕਰਦੇ ਹੋਏ, ਉਨ੍ਹਾਂ ਨੇ ਇਸਦੇ ਕੈਪਸ਼ਨ ਵਿੱਚ ਲਿਖਿਆ ਕਿ ਰੈਸਟ ਇਨ ਪੀਸ ਮਾਈ ਡੀਅਰ… ਸੁਣਕੇ ਬਹੁਤ ਹੈਰਾਨੀ ਅਤੇ ਦੁੱਖ ਹੋਇਆ।

ਸਪਲਿਟਸਵਿਲਾ ਸੀਜ਼ਨ 5 ਦੇ ਜੇਤੂ
ਵਿਭੂਤੀ ਠਾਕੁਰ ਨੇ ਆਪਣੀ ਪੋਸਟ ਵਿੱਚ ਅੱਗੇ ਲਿਖਿਆ ਕਿ ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ। ਤੁਹਾਨੂੰ ਦੱਸ ਦੇਈਏ ਕਿ ਨਿਤਿਨ ਚੌਹਾਨ ਨੇ ਰਿਐਲਿਟੀ ਸ਼ੋਅ ‘ਦਾਦਾਗਿਰੀ 2’ ਜਿੱਤ ਕੇ ਲੋਕਾਂ ਦੇ ਦਿਲਾਂ ‘ਚ ਆਪਣੇ ਲਈ ਖਾਸ ਜਗ੍ਹਾ ਬਣਾਈ ਸੀ।

ਅਲੀਗੜ੍ਹ ਦੇ ਰਹਿਣ ਵਾਲੇ ਸਨ ਨਿਤਿਨ 
ਨਿਤਿਨ ਚੌਹਾਨ ਯੂ.ਪੀ ਦੇ ਅਲੀਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਐਮ.ਟੀ.ਵੀ. ਦਾ ‘ਸਪਲਿਟਸਵਿਲਾ ਸੀਜ਼ਨ 5’ ਵੀ ਜਿੱਤਿਆ। ਇਸ ਤੋਂ ਇਲਾਵਾ ਨਿਤਿਨ ਕ੍ਰਾਈਮ ਪੈਟਰੋਲ ਅਤੇ ਫ੍ਰੈਂਡਸ ਵਰਗੇ ਸੀਰੀਅਲਾਂ ‘ਚ ਵੀ ਨਜ਼ਰ ਆਏ ਸਨ। ਨਿਤਿਨ ਨੂੰ ਜ਼ਿੰਦਗੀ ਡਾਟ ਕਾਮ ਵਿੱਚ ਵੀ ਦੇਖਿਆ ਗਿਆ ਸੀ। ਨਿਤਿਨ ਚੌਹਾਨ ਨੂੰ ਕ੍ਰਾਈਮ ਪੈਟਰੋਲ ਤੋਂ ਵਿਸ਼ੇਸ਼ ਪਹਿਚਾਣ ਮਿਲੀ। ਇਸ ਤੋਂ ਇਲਾਵਾ ਨਿਤਿਨ ਨੂੰ ਜ਼ਿੰਦਗੀ ਡਾਟ ਕਾਮ ‘ਚ ਵੀ ਦੇਖਿਆ ਗਿਆ ਸੀ।  ਨਿਤਿਨ ਦੇ ਆਖਰੀ ਟੀ.ਵੀ ਸ਼ੋਅ ਦੀ ਗੱਲ ਕਰੀਏ ਤਾਂ ਉਹ ਸਾਲ 2022 ਵਿੱਚ ਟੀ.ਵੀ ਸ਼ੋਅ ‘ਤੇਰਾ ਯਾਰ ਹੂੰ ਮੈਂ’ ਵਿੱਚ ਨਜ਼ਰ ਆਏ ਸਨ।

ਕੀ ਨਿਤਿਨ ਨੇ ਕੀਤੀ ਖੁਦਕੁਸ਼ੀ?
ਜੇਕਰ ਨਿਤਿਨ ਦੀ ਮੌਤ ਦੇ ਕਾਰਨ ਦੀ ਗੱਲ ਕਰੀਏ ਤਾਂ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅਦਾਕਾਰ ਦੀ ਮੌਤ ਦਾ ਕਾਰਨ ਕੀ ਹੈ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ।  ਪੁਲਿਸ ਇਸ ਮਾਮਲੇ ਨੂੰ ਹਰ ਪਹਿਲੂ ਤੋਂ ਦੇਖ ਰਹੀ ਹੈ ਪਰ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਜਾਂਚ ਕਰ ਰਹੀ ਹੈ ਪੁਲਿਸ
ਦੱਸਿਆ ਜਾ ਰਿਹਾ ਹੈ ਕਿ ਨਿਤਿਨ ਨੇ ਖੁਦਕੁਸ਼ੀ ਕਰ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਤਿਨ ਦੇ ਪਿਤਾ ਮੁੰਬਈ ਆ ਚੁੱਕੇ ਹਨ ਅਤੇ ਅਦਾਕਾਰ ਦੀ ਮ੍ਰਿਤਕ ਦੇਹ ਨੂੰ ਵਾਪਸ ਅਲੀਗੜ੍ਹ ਲੈ ਕੇ ਜਾਣਗੇ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜੇ ਤੱਕ ਪੁਲਿਸ ਜਾਂ ਪਰਿਵਾਰ ਵਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

Exit mobile version