ਲੁਧਿਆਣਾ : ਸ਼ੱਕੀ ਹਾਲਾਤ ‘ਚ ਇਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਨਾਂ ਅਮਰਨਾਥ (36) ਹੈ। ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ (Sarabha Nagar Police Station) ਅਧੀਨ ਪੈਂਦੀ ਰਘੂਨਾਥ ਐਨਕਲੇਵ ਚੌਕੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ।
ਚੌਕੀ ਇੰਚਾਰਜ ਰਜਿੰਦਰ ਸਿੰਘ ਨੇ ਦੱਸਿਆ ਕਿ ਅਮਰਨਾਥ ਬਡੇਵਾਲ ਵਿੱਚ ਰਹਿੰਦਾ ਸੀ ਅਤੇ ਪੇਂਟ ਦਾ ਕੰਮ ਕਰਦਾ ਸੀ। ਉਸ ਦੇ 3 ਬੱਚੇ ਹਨ। ਅਮਰਨਾਥ ਦੇ ਭਰਾ ਨੰਦ ਲਾਲ ਅਨੁਸਾਰ ਉਹ ਪਿਛਲੇ 5 ਦਿਨਾਂ ਤੋਂ ਕੰਮ ‘ਤੇ ਨਹੀਂ ਜਾ ਰਿਹਾ ਸੀ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੇ ਦਿਨ ਉਹ ਆਪਣੇ ਕਮਰੇ ‘ਚ ਸੀ। ਸ਼ਾਮ ਨੂੰ ਜਦੋਂ ਉਹ ਕਮਰੇ ਵਿਚ ਗਿਆ ਤਾਂ ਦੇਖਿਆ ਕਿ ਅੰਦਰ ਉਸ ਦੇ ਭਰਾ ਦੀ ਲਾਸ਼ ਲਟਕ ਰਹੀ ਸੀ। ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।