Home UP NEWS ਵਾਰਾਣਸੀ ‘ਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋਈ

ਵਾਰਾਣਸੀ ‘ਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋਈ

0

ਉੱਤਰ ਪ੍ਰਦੇਸ਼: ਯੂ.ਪੀ ਦੇ ਵਾਰਾਣਸੀ (Varanasi) ਵਿੱਚ ਇੱਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ, ਪਤੀ ਨੇ ਹੀ ਪਤਨੀ, 2 ਬੇਟਿਆਂ ਅਤੇ 1 ਬੇਟੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ । ਮੁਲਜ਼ਮ ਰਾਜਿੰਦਰ ਗੁਪਤਾ ਮੌਕੇ ਤੋਂ ਫਰਾਰ ਹੈ।  ਕਿਰਾਏਦਾਰਾਂ ਨੂੰ ਅੱਜ ਦੁਪਹਿਰ ਨੂੰ ਕਤਲ ਬਾਰੇ ਪਤਾ ਲੱਗਾ। ਫਿਰ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਪੂਰਾ ਮਾਮਲਾ ਜ਼ਿਲ੍ਹੇ ਦੇ ਭੇਲੂਪੁਰ ਥਾਣੇ ਦੇ ਭਦੈਨੀ ਇਲਾਕੇ ਦਾ ਹੈ। ਇੱਥੇ ਆਪਣੀ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਵਾਲਾ ਦੋਸ਼ੀ ਪਹਿਲਾਂ ਹੀ ਇੱਕ ਗਾਰਡ ਅਤੇ ਉਸਦੇ ਪਿਤਾ ਨੂੰ ਗੋਲੀ ਮਾਰ ਚੁੱਕਾ ਹੈ। ਦੇਰ ਰਾਤ ਰਾਜਿੰਦਰ ਨੇ ਪਤਨੀ ਨੀਤੂ ਗੁਪਤਾ (45), ਪੁੱਤਰ ਨਵੇਂਦਰ ਗੁਪਤਾ (25), ਸੁਬੇਂਦਰ ਗੁਪਤਾ (15) ਅਤੇ ਬੇਟੀ ਗੌਰਾਂਗੀ ਗੁਪਤਾ (16) ਨੂੰ ਗੋਲੀ ਮਾਰ ਦਿੱਤੀ। ਰਾਜਿੰਦਰ ਦੇ ਘਰ ਵਿੱਚ ਕਰੀਬ 20 ਕਿਰਾਏਦਾਰ ਰਹਿੰਦੇ ਹਨ। ਪਰ, ਕਿਸੇ ਨੂੰ ਇਸ ਬਾਰੇ ਭਣਕ ਵੀ ਨਹੀਂ ਲੱਗੀ।

ਹਰ ਰੋਜ਼ ਆਪਣੀ ਪਤਨੀ ਨਾਲ ਲੜਦਾ ਰਹਿੰਦਾ ਸੀ ਕਾਤਲ
ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਤਲ ਰਾਜਿੰਦਰ ਹਰ ਰੋਜ਼ ਆਪਣੀ ਪਤਨੀ ਨਾਲ ਲੜਾਈ-ਝਗੜਾ ਕਰਦਾ ਸੀ ਤਾਂ ਜੋ ਉਹ ਦੁਬਾਰਾ ਵਿਆਹ ਕਰਵਾ ਸਕੇ।  ਕਿਸੇ ਤਾਂਤਰਿਕ ਨੇ ਉਸਨੂੰ ਕਿਹਾ ਸੀ ਕਿ ਉਸਦੀ ਪਤਨੀ ਤਰੱਕੀ ਵਿੱਚ ਰੁਕਾਵਟ ਹੈ। ਇਸ ਕਾਰਨ ਉਹ ਅਕਸਰ ਆਪਣੀ ਪਤਨੀ ਨਾਲ ਝਗੜਾ ਕਰਦਾ ਰਹਿੰਦਾ ਸੀ। ਗੁਆਢੀਆਂ ਨੇ ਦੱਸਿਆ ਕਿ ਰਾਜਿੰਦਰ ਇਸ ਤੋਂ ਪਹਿਲਾਂ ਅਪਣੇ ਪਿਤਾ ਦਾ ਕਤਲ ਕਰ ਚੁੱਕਾ ਹੈ।ਹਾਲਾਂਕਿ, ਇਹ ਗੱਲ ਕਦੋਂ ਸੀ? ਉਹ ਇਸ ਬਾਰੇ ਜਾਣਕਾਰੀ ਨਹੀਂ ਦੇ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਕਤਲ ਦਾ ਮੁਲਜ਼ਮ ਰਾਜਿੰਦਰ ਆਪਣੀ ਪਤਨੀ ਅਤੇ ਬੱਚਿਆਂ ਨਾਲ ਕਿਰਾਏ ’ਤੇ ਰਹਿੰਦਾ ਸੀ। ਜਦੋਂ ਕਿ ਬਾਕੀ ਪਰਿਵਾਰ ਭਾਵ ਭਰਾ ਅਤੇ ਪਿਤਾ ਵੱਖਰੇ ਘਰਾਂ ਵਿੱਚ ਰਹਿੰਦੇ ਹਨ। ਘਟਨਾ ਦੀ ਸੂਚਨਾ ਮਿਲਣ ‘ਤੇ ਰਾਜਿੰਦਰ ਦੀ ਮਾਂ ਮੌਕੇ ‘ਤੇ ਪਹੁੰਚ ਗਈ। ਬਹੁਤ ਬੁੱਢੀ ਹੋਣ ਕਾਰਨ ਉਹ ਨਾ ਤਾਂ ਬੋਲ ਸਕਦੀ ਸੀ ਅਤੇ ਨਾ ਹੀ ਚੰਗੀ ਤਰ੍ਹਾਂ ਤੁਰ ਸਕਦੀ ਸੀ।

Exit mobile version