Home Sport ਦਿ ਹੰਡ੍ਰੇਡ ‘ਚ ਟੀਮਾਂ ਖਰੀਦਣ ਲਈ ਪੰਜ ਆਈ.ਪੀ.ਐਲ ਫ੍ਰੈਂਚਾਇਜ਼ੀਜ਼ ਨੇ ਲਗਾਈ ਬੋਲੀ

ਦਿ ਹੰਡ੍ਰੇਡ ‘ਚ ਟੀਮਾਂ ਖਰੀਦਣ ਲਈ ਪੰਜ ਆਈ.ਪੀ.ਐਲ ਫ੍ਰੈਂਚਾਇਜ਼ੀਜ਼ ਨੇ ਲਗਾਈ ਬੋਲੀ

0

ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰਾਇਲਜ਼, ਸਨਰਾਈਜ਼ਰਜ਼ ਹੈਦਰਾਬਾਦ ਅਤੇ ਲਖਨਊ ਸੁਪਰ ਜਾਇੰਟਸ ਆਈ.ਪੀ.ਐਲ ਦੀਆਂ ਉਨ੍ਹਾਂ ਫ੍ਰੈਂਚਾਇਜ਼ੀਜ਼ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਦੇ ਮੁਕਾਬਲੇ ਦਿ ਹੰਡ੍ਰੇਡ ਵਿੱਚ ਟੀਮਾਂ ਖਰੀਦਣ ਲਈ ਬੋਲੀ ਜਮ੍ਹਾਂ ਕਰਵਾਈ ਹੈ।

ਰਿਪੋਰਟ ਮੁਤਾਬਕ ਜੀ.ਐਮ.ਆਰ ਗਰੁੱਪ ਅਤੇ ਮਾਨਚੈਸਟਰ ਯੂਨਾਈਟਿਡ ਫੁਟਬਾਲ ਕਲੱਬ ਦੇ ਸਹਿ-ਮਾਲਕ ਅਵਰਾਮ ਗਲੇਜ਼ਰ ਨੇ ਵੀ ਟੀਮ ਨੂੰ ਖਰੀਦਣ ਲਈ ਬੋਲੀ ਜਮ੍ਹਾਂ ਕਰਾਈ ਹੈ। ਬੋਲੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 18 ਅਕਤੂਬਰ ਸੀ। ਈ.ਸੀ.ਬੀ ਨੇ ਅੱਠ ਫਰੈਂਚਾਇਜ਼ੀ ਵਿੱਚੋਂ ਹਰੇਕ ਵਿੱਚ 49 ਪ੍ਰਤੀਸ਼ਤ ਹਿੱਸੇਦਾਰੀ ਲਈ ਬੋਲੀਆਂ ਦਾ ਸੱਦਾ ਦਿੱਤਾ ਸੀ। ਇਸ ਤਰ੍ਹਾਂ ਈ.ਸੀ.ਬੀ ਨੇ ਆਪਣੇ ਕੋਲ ਵੱਡਾ ਹਿੱਸਾ ਰੱਖਿਆ ਹੈ, ਜਿਸ ਨਾਲ ਮੁਕਾਬਲੇ ‘ਤੇ ਆਪਣਾ ਕੰਟਰੋਲ ਬਰਕਰਾਰ ਰਹੇਗਾ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲਾਂਕਿ ਆਈ.ਪੀ.ਐਲ ਦੀਆਂ ਕਈ ਫਰੈਂਚਾਈਜ਼ੀਆਂ ਨੇ ਸ਼ੁਰੂਆਤ ਵਿੱਚ ਟੀਮ ਨੂੰ ਖਰੀਦਣ ਵਿੱਚ ਦਿਲਚਸਪੀ ਦਿਖਾਈ ਸੀ, ਪਰ ਉਨ੍ਹਾਂ ਸਾਰਿਆਂ ਨੇ ਬੋਲੀ ਨਹੀਂ ਲਗਾਈ। ਇਸ ਵਿੱਚ ਕਿਹਾ ਗਿਆ ਹੈ, ‘ਪੰਜਾਬ ਕਿੰਗਜ਼ ਨੇ ਚੋਣ ਨਹੀਂ ਕੀਤੀ ਜਦੋਂ ਕਿ ਇਹ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕੀ ਪੰਜ ਵਾਰ ਦੀ ਆਈ.ਪੀ.ਐਲ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੇ ਮਾਲਕ ਸੀ.ਵੀ.ਸੀ ਕੈਪੀਟਲ ਪਾਰਟਨਰਜ਼ ਨੇ ਬੋਲੀ ਜਮ੍ਹਾਂ ਕਰਾਈ ਹੈ ਜਾਂ ਨਹੀਂ।’

Exit mobile version