ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਅੱਜ ਯਾਨੀ ਸ਼ੁੱਕਰਵਾਰ (1 ਨਵੰਬਰ) ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਮੁੰਬਈ ਟੈਸਟ ਦੇ ਪਹਿਲੇ ਦਿਨ ਲੰਚ ਬ੍ਰੇਕ ਤੱਕ ਭਾਰਤ ਨੇ 27 ਓਵਰਾਂ ‘ਚ 3 ਵਿਕਟਾਂ ‘ਤੇ 92 ਦੌੜਾਂ ਬਣਾ ਲਈਆਂ ਹਨ। ਵਿਲ ਯੰਗ 38 ਅਤੇ ਡੇਰਿਲ ਮਿਸ਼ੇਲ 11 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਟਾਮ ਲੈਥਮ 28 ਦੌੜਾਂ, ਡੇਵੋਨ ਕੋਨਵੇ 4 ਅਤੇ ਰਚਿਨ ਰਵਿੰਦਰਾ 5 ਦੌੜਾਂ ਬਣਾ ਕੇ ਆਊਟ ਹੋਏ। ਵਾਸ਼ਿੰਗਟਨ ਸੁੰਦਰ ਨੇ 2 ਅਤੇ ਆਕਾਸ਼ਦੀਪ ਨੇ 1 ਵਿਕਟ ਹਾਸਲ ਕੀਤੀ।
ਕੀਵੀ ਟੀਮ ‘ਚ 2 ਬਦਲਾਅ ਕੀਤੇ ਗਏ ਹਨ। ਸਾਈਡ ਸਟ੍ਰੇਨ ਤੋਂ ਪੀੜਤ ਮਿਸ਼ੇਲ ਸੈਂਟਨਰ ਦੇ ਕਾਰਨ ਈਸ਼ ਸੋਢੀ ਨੂੰ ਮੌਕਾ ਮਿਲਿਆ। ਟਿਮ ਸਾਊਥੀ ਦੀ ਜਗ੍ਹਾ ਹੈਨਰੀ ਨੂੰ ਮੌਕਾ ਮਿਲਿਆ। ਭਾਰਤੀ ਟੀਮ ਵਿੱਚ ਇੱਕ ਬਦਲਾਅ ਕੀਤਾ ਗਿਆ ਹੈ। ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਦੀ ਵਾਪਸੀ ਹੋਈ ਹੈ।
ਨਿਊਜ਼ੀਲੈਂਡ ਦੀ ਟੀਮ ਨੇ ਟੈਸਟ ਸੀਰੀਜ਼ 2-0 ਨਾਲ ਜਿੱਤ ਲਈ ਹੈ। ਜੇਕਰ ਭਾਰਤ ਵਾਨਖੇੜੇ ਟੈਸਟ ਹਾਰਦਾ ਹੈ, ਤਾਂ ਇਹ 2000 ਤੋਂ ਬਾਅਦ ਘਰੇਲੂ ਟੈਸਟ ਸੀਰੀਜ਼ ‘ਚ ਉਨ੍ਹਾਂ ਦੀ ਪਹਿਲੀ ਕਲੀਨ ਸਵੀਪ ਹੋਵੇਗੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਵੀ ਭਾਰਤ ਲਈ ਇਹ ਟੈਸਟ ਮੈਚ ਜਿੱਤਣਾ ਮਹੱਤਵਪੂਰਨ ਹੈ।
ਭਾਰਤ ਦੇ ਪਲੇਇੰਗ 11: ਯਸ਼ਸਵੀ ਜੈਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਆਕਾਸ਼ ਦੀਪ, ਮੁਹੰਮਦ ਸਿਰਾਜ।
ਨਿਊਜ਼ੀਲੈਂਡ ਪਲੇਇੰਗ 11: ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕੇਟ), ਗਲੇਨ ਫਿਲਿਪਸ, ਈਸ਼ ਸੋਢੀ, ਮੈਟ ਹੈਨਰੀ, ਏਜਾਜ਼ ਪਟੇਲ, ਵਿਲੀਅਮ ਓਰੂਰਕੇ।