Home ਹਰਿਆਣਾ ਹਰਿਆਣਾ ‘ਚ ਨਾਇਬ ਸਿੰਘ ਸੈਣੀ ਹੀ ਬਣੇ ਰਹਿਣਗੇ ਮੁੱਖ ਮੰਤਰੀ

ਹਰਿਆਣਾ ‘ਚ ਨਾਇਬ ਸਿੰਘ ਸੈਣੀ ਹੀ ਬਣੇ ਰਹਿਣਗੇ ਮੁੱਖ ਮੰਤਰੀ

0

ਹਰਿਆਣਾ : ਹਰਿਆਣਾ ਵਿਚ ਨਵੇਂ ਮੁੱਖ ਮੰਤਰੀ (The New Chief Minister) ਦਾ ਫ਼ੈਸਲਾ ਆ ਗਿਆ ਹੈ। ਹਰਿਆਣਾ ਵਿੱਚ ਨਾਇਬ ਸਿੰਘ ਸੈਣੀ (Naib Singh Saini)  ਹੀ ਮੁੱਖ ਮੰਤਰੀ ਬਣੇ ਰਹਿਣਗੇ। ਅੱਜ ਪੰਚਕੂਲਾ ‘ਚ ਭਾਜਪਾ ਦੀ ਬੈਠਕ ‘ਚ ਉਨ੍ਹਾਂ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਵੀ ਅਬਜ਼ਰਵਰ ਵਜੋਂ ਮੌਜੂਦ ਸਨ।

ਅਨਿਲ ਵਿੱਜ ਨੇ ਵੀ ਆਪਣੀ ਸੀਨੀਆਰਤਾ ਦਾ ਹਵਾਲਾ ਦਿੰਦੇ ਹੋਏ ਦਾਅਵਾ ਪੇਸ਼ ਕੀਤਾ ਸੀ। ਹਾਲਾਂਕਿ ਅੱਜ ਮੀਟਿੰਗ ਵਿੱਚ ਪੁੱਜੇ ਵਿਜ ਨੇ ਕਿਹਾ ਕਿ ਮੇਰਾ ਕੋਈ ਦਾਅਵਾ ਨਹੀਂ ਹੈ। ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਮੈਨੂੰ ਸਵੀਕਾਰ ਹੋਵੇਗਾ।

ਭਾਜਪਾ ਵਿਧਾਇਕ ਦਲ ਹੁਣ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੇ ਲਈ ਰਾਜ ਭਵਨ ਜਾਣਗੇ। ਭਲਕੇ 11 ਵਜੇ ਸਵੇਰੇ ਸਹੁੰ ਚੁੱਕ ਸਮਾਗਮ ਹੋਵੇਗਾ। ਪੰਚਕੂਲਾ ਦੇ ਸ਼ਾਲੀਮਾਰ ਗਰਾਊਂਡ ‘ਚ ਸਹੁੰ ਚੁੱਕ ਸਮਾਗਮ ਲਈ ਵੱਡੀ ਸਟੇਜ ਤਿਆਰ ਕੀਤੀ ਜਾ ਰਹੀ ਹੈ। ਇਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 37 ਨੇਤਾ ਅਤੇ ਭਾਜਪਾ ਅਤੇ ਐੱਨ.ਡੀ.ਏ. ਸਹਿਯੋਗੀ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਹੋਣਗੇ।

ਵਿਧਾਇਕ ਦਲ ਦੀ ਮੀਟਿੰਗ ਵਿੱਚ ਖੱਟਰ ਵੀ ਹੋਏ ਸ਼ਾਮਲ

ਪੰਚਕੂਲਾ ਸਥਿਤ ਪੰਚਕਮਲ ਦਫ਼ਤਰ ਵਿੱਚ ਅਮਿਤ ਸ਼ਾਹ ਦੇ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਮਨੋਹਰ ਲਾਲ ਖੱਟਰ, ਬਿਪਲਬ ਕੁਮਾਰ ਦੇਬ, ਡਾਕਟਰ ਸਤੀਸ਼ ਪੂਨੀਆ, ਮੋਹਨ ਲਾਲ ਬਡੋਲੀ ਅਤੇ ਹੋਰ ਭਾਜਪਾ ਆਗੂ ਮੌਜੂਦ ਹਨ।

Exit mobile version