Home Sport IND vs NG : ਭਾਰੀ ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਕੀਤੀ...

IND vs NG : ਭਾਰੀ ਮੀਂਹ ਕਾਰਨ ਪਹਿਲੇ ਦਿਨ ਦੀ ਖੇਡ ਕੀਤੀ ਗਈ ਰੱਦ

0

ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ (India and New Zealand) ਵਿਚਾਲੇ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਲਗਾਤਾਰ ਮੀਂਹ ਕਾਰਨ ਟਾਸ ‘ਚ ਦੇਰੀ ਹੋਈ। ਟੀਮਾਂ ਅਜੇ ਤੱਕ ਮੈਦਾਨ ‘ਚ ਨਹੀਂ ਉਤਰੀਆਂ ਹਨ ਕਿਉਂਕਿ ਐਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਭਾਰੀ ਮੀਂਹ ਕਾਰਨ ਢੱਕੀ ਹੋਈ ਹੈ। ਦੁਪਹਿਰ ਦੇ ਖਾਣੇ ਅਤੇ ਫਿਰ ਚਾਹ ਦੀ ਬਰੇਕ ਤੱਕ ਟਾਸ ਨਹੀਂ ਹੋ ਸਕਿਆ ਅਤੇ ਅੰਤ ਵਿੱਚ ਪਹਿਲੇ ਦਿਨ ਦੀ ਖੇਡ ਮੀਂਹ ਕਾਰਨ ਰੱਦ ਕਰ ਦਿੱਤੀ ਗਈ।

ਹੈੱਡ ਟੂ ਹੈੱਡ

ਕੁੱਲ ਮੈਚ – 62
ਭਾਰਤ – 22 ਜਿੱਤਾਂ
ਨਿਊਜ਼ੀਲੈਂਡ – 13 ਜਿੱਤਾਂ
ਡਰਾਅ – 27

ਪਿੱਚ ਰਿਪੋਰਟ 

ਚਿੰਨਾਸਵਾਮੀ ਦਾ ਵਿਕਟ ਬੱਲੇਬਾਜ਼ਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ। ਹਾਲਾਂਕਿ ਹਾਲ ਹੀ ‘ਚ ਪਏ ਮੀਂਹ ਨਾਲ ਤੇਜ਼ ਗੇਂਦਬਾਜ਼ਾਂ ਨੂੰ ਖੇਡ ‘ਚ ਮਦਦ ਮਿਲਣ ਦੀ ਸੰਭਾਵਨਾ ਹੈ।

ਮੌਸਮ

ਮੌਸਮ ਵਿਭਾਗ ਨੇ ਦਿਨ ਭਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

ਸੰਭਾਵਿਤ ਪਲੇਇੰਗ 11

ਭਾਰਤ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਆਕਾਸ਼ ਦੀਪ, ਕੁਲਦੀਪ ਯਾਦਵ।

ਨਿਊਜ਼ੀਲੈਂਡ: ਟੌਮ ਲੈਥਮ, ਡੇਵੋਨ ਕੋਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਦੀ (ਕਪਤਾਨ), ਏਜਾਜ਼ ਪਟੇਲ, ਮੈਟ ਹੈਨਰੀ

ਸਮਾਂ: ਸਵੇਰੇ 9.30 ਵਜੇ ਤੋਂ।

Exit mobile version