ਮਹਾਰਾਸ਼ਟਰ: ਬਾਬਾ ਸਿੱਦੀਕੀ ਕਤਲ ਕਾਂਡ (The Baba Siddiqui Murder Case) ਵਿੱਚ ਲਾਰੇਂਸ ਬਿਸ਼ਨੋਈ ਗੈਂਗ (The Lawrence Bishnoi Gang) ਨੇ ਸ਼ੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਪੋਸਟ ਵਿੱਚ ਉਸਨੇ ਸਪੱਸ਼ਟ ਕੀਤਾ ਕਿ ਇਸ ਕਤਲ ਪਿੱਛੇ ਉਸਦਾ ਹੱਥ ਹੈ ਅਤੇ ਪੋਸਟ ਕਰਕੇ ਚੇਤਾਵਨੀ ਦਿੱਤੀ ਹੈ ਕਿ ‘ਜੋ ਕੋਈ ਵੀ ਸਲਮਾਨ ਖਾਨ ਜਾਂ ਦਾਊਦ ਗੈਂਗ ਦੀ ਮਦਦ ਕਰਦਾ ਹੈ,ਉਹ ਆਪਣਾ ਹਿਸਾਬ-ਕਿਤਾਬ ਲਗਾ ਕੇ ਰੱਖੇ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਤੇ ਐੱਨ.ਸੀ.ਪੀ. ਅਜੀਤ ਪਵਾਰ ਧੜੇ ਦੇ ਨੇਤਾ ਬਾਬਾ ਸਿੱਦੀਕੀ ਦੇ ਕਤਲ ਨਾਲ ਜੁੜਿਆ ਹੋਇਆ ਹੈ।ਪੁਲਿਸ ਨੇ ਹੁਣ ਤੱਕ ‘ ਤਿੰਨ ਸ਼ੂਟਰਾਂ ਦੀ ਪਹਿਚਾਣ ਕਰ ਲਈ ਹੈ। ਪੁਲਿਸ ਸੂਤਰਾਂ ਅਨੁਸਾਰ ਕਤਲ ਵਿੱਚ ਸ਼ਾਮਲ ਤਿੰਨ ਸ਼ੂਟਰਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਤੀਜੇ ਦੋਸ਼ੀ ਦਾ ਨਾਂ
ਤੀਜੇ ਦੋਸ਼ੀ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਦਾ ਨਾਂ ਸ਼ਿਵਕੁਮਾਰ ਹੈ। ਉਹ ਵੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਪਰ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਗ੍ਰਿਫ਼ਤਾਰ ਕੀਤੇ ਗਏ ਹੋਰ ਦੋ ਦੋਸ਼ੀਆਂ ਦੇ ਨਾਂ ਗੁਰਮੇਲ ਬਲਜੀਤ ਸਿੰਘ ਅਤੇ ਧਰਮਰਾਜ ਕਸ਼ਯਪ ਹਨ। ਇਹ ਦੋਵੇਂ 12 ਅਕਤੂਬਰ ਦੀ ਰਾਤ ਨੂੰ ਬਾਬਾ ਸਿੱਦੀਕੀ ‘ਤੇ ਗੋਲੀ ਚਲਾਉਣ ਵਾਲੇ ਸ਼ੂਟਰਾਂ ‘ਚ ਸ਼ਾਮਲ ਸਨ।
ਛਾਤੀ ਵਿੱਚ ਗੋਲੀ ਲੱਗਣ ਕਾਰਨ ਹੋਈ ਮੌਤ
ਬਾਬਾ ਸਿੱਦੀਕੀ ‘ਤੇ 12 ਅਕਤੂਬਰ ਦੀ ਰਾਤ ਨੂੰ ਤਿੰਨ ਸ਼ੂਟਰਾਂ ਨੇ ਛੇ ਰਾਉਂਡ ਫਾਇਰ ਕੀਤੇ ਸਨ। ਇਸ ਗੋਲੀਬਾਰੀ ‘ਚ ਇਕ ਗੋਲੀ ਉਨ੍ਹਾਂ ਦੀ ਛਾਤੀ ‘ਚ ਲੱਗੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ । ਬਾਬਾ ਸਿੱਦੀਕੀ ਦੇ ਕਤਲ ਨੇ ਸਿਆਸੀ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਅਤੇ ਗ੍ਰਿਫ਼ਤਾਰੀ ਦੀ ਪ੍ਰਕਿ ਰਿਆ ਇਸ ਮਾਮਲੇ ਵਿੱਚ ਨਵਾਂ ਮੋੜ ਸਾਬਤ ਹੋ ਸਕਦੀ ਹੈ।