Home ਪੰਜਾਬ ਆਬਕਾਰੀ ਵਿਭਾਗ ਤੇ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ 4250 ਲੀਟਰ ਕੱਚੀ ਲਾਹਣ...

ਆਬਕਾਰੀ ਵਿਭਾਗ ਤੇ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ 4250 ਲੀਟਰ ਕੱਚੀ ਲਾਹਣ ਕੀਤੀ ਬਰਾਮਦ

0

ਮੁੱਲਾਂਪੁਰ ਦਾਖਾ : ਐੱਸ.ਐੱਸ.ਪੀ. ਨਵਨੀਤ ਸਿੰਘ ਬੈਂਸ ਵੱਲੋਂ ਐਸ.ਪੀ.(ਡੀ) ਪਰਮਿੰਦਰ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ. ਵਰਿੰਦਰ ਸਿੰਘ ਖੋਸਾ ਅਤੇ ਮਾਡਲ ਥਾਣਾ ਦਾਖਾ ਦੇ ਐਸ.ਐਚ.ਓ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਅੱਜ ਸਤਲੁੰਜ ਦਰਿਆ ਬਲੀਪੁਰ ਖੁਰਦ ਵਿਖੇ ਤਲਾਸ਼ੀ ਮੁਹਿੰਮ ਚਲਾਇਆ ਅਤੇ ਸ਼ਰਾਬ ਤਸਕਰਾਂ ਵੱਲੋਂ ਕੱਚੀ ਲਾਹਣ ਤਿਆਰ ਕਰਨ ਲਈ ਵਰਤੀ ਜਾਂਦੀ ਇੱਕ ਡਰੰਮ, ਇੱਕ ਤਰਪਾਲ ਬਰਾਮਦ ਕਰਕੇ ਉਸ ਵਿੱਚੋਂ 4250 ਲੀਟਰ ਕੱਚੀ ਲਾਹਣ ਰੂੜੀ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ।

ਡੀ.ਐਸ.ਪੀ. ਖੋਸਾ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਵੱਲੋਂ ਸਤਲੁਜ ਦੇ ਕੰਢੇ ਝਾੜੀਆਂ ਵਿੱਚ ਵੱਖ-ਵੱਖ ਥਾਵਾਂ ’ਤੇ ਦੱਬੇ ਡਰੰਮਾਂ, ਨਲਕਿਆਂ ਅਤੇ ਤਰਪਾਲਾਂ ਵਿੱਚੋਂ 4250 ਲੀਟਰ ਕੱਚਾ ਲਾਹਣ ਬਰਾਮਦ ਕੀਤਾ ਗਿਆ। ਏ.ਐਸ.ਆਈ ਬਲਜੀਤ ਸਿੰਘ ਅਤੇ ਆਬਕਾਰੀ ਇੰਸਪੈਕਟਰ ਵਿਜੇ ਕੁਮਾਰ ਨੇ ਬਰਾਮਦ 4250 ਲੀਟਰ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਹੈ।

Exit mobile version