Home ਪੰਜਾਬ ਵਪਾਰੀਆਂ ਵੱਲੋਂ ਜੀ.ਐੱਸ.ਟੀ ਅਧਿਕਾਰੀ ‘ਤੇ ਕੁੱਟਮਾਰ ਕਰਨ ਦਾ ਮਾਮਲਾ ਆਇਆ ਸਾਹਮਣੇ

ਵਪਾਰੀਆਂ ਵੱਲੋਂ ਜੀ.ਐੱਸ.ਟੀ ਅਧਿਕਾਰੀ ‘ਤੇ ਕੁੱਟਮਾਰ ਕਰਨ ਦਾ ਮਾਮਲਾ ਆਇਆ ਸਾਹਮਣੇ

0

ਲੁਧਿਆਣਾ : ਮਹਾਨਗਰ ‘ਚ ਵਪਾਰੀਆਂ ਵੱਲੋਂ ਜੀ.ਐੱਸ.ਟੀ ਅਧਿਕਾਰੀ ‘ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਖਬਰ ਮੁਤਾਬਕ ਕੇਸਰਗੰਜ ਰੋਡ ‘ਤੇ 3 ਫਰਜ਼ੀ (GST) ਅਫਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਪਾਰੀਆਂ ਨੇ ਬੁਰੀ ਤਰ੍ਹਾਂ ਕੁੱਟਿਆ।

ਦੱਸਿਆ ਜਾ ਰਿਹਾ ਹੈ ਕਿ ਤਿੰਨੇ ਵਿਅਕਤੀ ਫਰਜ਼ੀ (ਜੀ.ਐੱਸ.ਟੀ.) ਅਫਸਰ ਬਣ ਕੇ ਪਹੁੰਚੇ ਸਨ। ਇਸ ਦੌਰਾਨ ਵਪਾਰੀਆਂ ਨੇ ਉਨ੍ਹਾਂ ਨੂੰ ਮੌਕੇ ‘ਤੇ ਹੀ ਫੜ ਲਿਆ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਤੁਹਾਨੂੰ ਦੱਸ ਦੇਈਏ ਕਿ ਕੇਸਰਗੰਜ ਨਗਰ ਥੋਕ ਕਾਰੋਬਾਰੀ ਖੇਤਰ ਹੈ। ਸੂਚਨਾ ਮਿਲਦੇ ਹੀ ਕਾਰੋਬਾਰੀ ਮੌਕੇ ‘ਤੇ ਇਕੱਠੇ ਹੋ ਗਏ ਅਤੇ ਭਾਰੀ ਪੁਲਿਸ ਪਾਰਟੀ ਪਹੁੰਚ ਗਈ। ਵਪਾਰੀਆਂ ਵੱਲੋਂ ਜੀ.ਐਸ.ਟੀ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।  ਮੌਕੇ ‘ਤੇ ਪਹੁੰਚੀ ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ‘ਚ ਲਿਆ ਹੈ।

ਫੜੇ ਗਏ ਤਿੰਨਾਂ ਮੁਲਜ਼ਮਾਂ ਕੋਲੋਂ ਕਈ ਵਿਭਾਗਾਂ ਦੇ ਜਾਅਲੀ ਪਛਾਣ ਪੱਤਰ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਉਹ ਸਰਹਿਦ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

Exit mobile version