Home Sport ਭਾਰੀ ਮੀਂਹ ਕਾਰਨ ਕ੍ਰਿਕਟ ਟੈਸਟ ਦਾ ਚੌਥੇ ਦਿਨ ਵੀ ਮੈਚ ਕੀਤਾ ਗਿਆ...

ਭਾਰੀ ਮੀਂਹ ਕਾਰਨ ਕ੍ਰਿਕਟ ਟੈਸਟ ਦਾ ਚੌਥੇ ਦਿਨ ਵੀ ਮੈਚ ਕੀਤਾ ਗਿਆ ਰੱਦ

0

ਸਪੋਰਟਸ ਡੈਸਕ : ਮੀਂਹ ਕਾਰਨ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ (Afghanistan and New Zealand) ਵਿਚਾਲੇ ਖੇਡੇ ਜਾ ਰਹੇ ਇਕਲੌਤੇ ਕ੍ਰਿਕਟ ਟੈਸਟ ਦਾ ਚੌਥੇ ਦਿਨ ਦਾ ਮੈਚ ਰਦ ਕਰ ਦਿੱਤਾ ਗਿਆ ਹੈ। ਦੋਵਾਂ ਟੀਮਾਂ ਵਿਚਾਲੇ ਟਾਸ ਸਵੇਰੇ 9 ਵਜੇ ਹੋਣਾ ਸੀ ਪਰ ਭਾਰੀ ਮੀਂਹ ਕਾਰਨ ਚੌਥੇ ਦਿਨ ਵੀ ਮੈਚ ਰੱਦ ਕਰਨਾ ਪਿਆ।

ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ‘ਚ ਕਿਹਾ, ‘ਲਗਾਤਾਰ ਮੀਂਹ ਕਾਰਨ ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਚੌਥੇ ਦਿਨ ਦਾ ਖੇਡ ਨਹੀਂ ਹੋ ਸਕੇਗਾ।’ ਇਸ ‘ਚ ਕਿਹਾ ਗਿਆ ਹੈ, ‘ਸਟੇਡੀਅਮ ਦਾ ਮੁਆਇਨਾ ਕਰਨ ਤੋਂ ਬਾਅਦ ਕੱਲ ਸਵੇਰੇ 8 ਵਜੇ ਖੇਡ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਜਾਵੇਗਾ।’

ਪਿਛਲੇ ਚਾਰ ਦਿਨਾਂ ਵਿੱਚ ਇਸ ਮੈਚ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਗਈ ਹੈ। ਪਹਿਲੇ ਦੋ ਦਿਨ ਆਊਟਫੀਲਡ ਗਿੱਲਾ ਰਿਹਾ, ਜਿਸ ਕਾਰਨ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਲਈ ਇਸ ਮੈਦਾਨ ਦੀ ਤਿਆਰੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਟੈਸਟ ਕ੍ਰਿਕਟ ਦੇ ਇਤਿਹਾਸ ‘ਚ ਹੁਣ ਤੱਕ ਸਿਰਫ 7 ਮੈਚ ਹੀ ਅਜਿਹੇ ਹਨ ਜੋ ਇਕ ਵੀ ਗੇਂਦ ਸੁੱਟੇ ਬਿਨਾਂ ਹੀ ਛੱਡ ਦਿੱਤੇ ਗਏ ਹਨ। 1998 ਵਿੱਚ ਨਿਊਜ਼ੀਲੈਂਡ ਟੀਮ ਦਾ ਡੁਨੇਡਿਨ ਟੈਸਟ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਅਫਗਾਨਿਸਤਾਨ ਇਸ ਮੈਚ ਦਾ ਮੇਜ਼ਬਾਨ ਹੈ ਜਿਸ ਨੂੰ ਚੋਟੀ ਦੀਆਂ ਟੀਮਾਂ ਖ਼ਿਲਾਫ਼ ਖੇਡਣ ਦਾ ਮੌਕਾ ਨਹੀਂ ਮਿਲਦਾ।

2017 ਵਿੱਚ ਆਈ.ਸੀ.ਸੀ ਤੋਂ ਟੈਸਟ ਟੀਮ ਦਾ ਦਰਜਾ ਮਿਲਣ ਤੋਂ ਬਾਅਦ ਇਹ ਉਸਦਾ ਦਸਵਾਂ ਟੈਸਟ ਹੈ। ਇਹ ਟੈਸਟ ਆਈ.ਸੀ.ਸੀ ਵਿਸ਼ਵ ਚੈਂਪੀਅਨਸ਼ਿਪ ਚੱਕਰ ਦਾ ਹਿੱਸਾ ਨਹੀਂ ਹੈ। ਨਿਊਜ਼ੀਲੈਂਡ ਦੀ ਟੀਮ ਹੁਣ ਸ਼੍ਰੀਲੰਕਾ ‘ਚ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ, ਜਿਸ ਤੋਂ ਬਾਅਦ 16 ਅਕਤੂਬਰ ਤੋਂ ਭਾਰਤ ‘ਚ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।

Exit mobile version