Home Sport ਸਾਕਸ਼ੀ ਮਲਿਕ ‘ਤੇ ਗੀਤਾ ਫੋਗਾਟ ਨੇ ਰੈਸਲਿੰਗ ਚੈਂਪੀਅਨਜ਼ ਸੁਪਰ ਲੀਗ ਦੀ ਸ਼ੁਰੂਆਤ...

ਸਾਕਸ਼ੀ ਮਲਿਕ ‘ਤੇ ਗੀਤਾ ਫੋਗਾਟ ਨੇ ਰੈਸਲਿੰਗ ਚੈਂਪੀਅਨਜ਼ ਸੁਪਰ ਲੀਗ ਦੀ ਸ਼ੁਰੂਆਤ ਦਾ ਕੀਤਾ ਐਲਾਨ

0

ਸਪੋਰਟਸ ਡੈਸਕ : ਸਾਬਕਾ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਅਤੇ ਗੀਤਾ ਫੋਗਾਟ ਨੇ ਬੀਤੇ ਦਿਨ ਸੋਸ਼ਲ ਮੀਡੀਆ ਪੋਸਟ ਰਾਹੀਂ ਰੈਸਲਿੰਗ ਚੈਂਪੀਅਨਜ਼ ਸੁਪਰ ਲੀਗ (Wrestling Champions Super League) ਦੀ ਸ਼ੁਰੂਆਤ ਦਾ ਐਲਾਨ ਕੀਤਾ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਅਤੇ 2010 ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਗੀਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸਾਂਝਾ ਬਿਆਨ ਪੋਸਟ ਕੀਤਾ ਹੈ।

ਉਨ੍ਹਾਂ ਨੇ ਪੋਸਟ ‘ਚ ਲਿਖਿਆ, ”ਸਾਡੇ ਪਿੰਡਾਂ ਅਤੇ ਭਾਈਚਾਰਿਆਂ ਨੇ ਸਾਨੂੰ ਵੱਡਾ ਕੀਤਾ, ਪੂਰਾ ਦੇਸ਼ ਸਾਨੂੰ ਚੈਂਪੀਅਨ ਬਣਾਉਣ ਲਈ ਇਕੱਠੇ ਹੋਏ। ਤਿਰੰਗੇ ਲਈ ਲੜਨ ਤੋਂ ਵੱਡਾ ਕੋਈ ਸਨਮਾਨ ਨਹੀਂ ਹੋ ਸਕਦਾ। ਤੁਹਾਡੇ ਪਿਆਰ ਅਤੇ ਪ੍ਰੇਰਨਾ ਨੇ ਇਹ ਸੰਭਵ ਕੀਤਾ ਹੈ। ਅਸੀਂ ਆਪਣੇ ਜਨਤਕ ਅਤੇ ਨਿੱਜੀ ਭਾਈਵਾਲਾਂ ਦੇ ਯੋਗਦਾਨ ਲਈ ਉਹਨਾਂ ਦੇ ਧੰਨਵਾਦੀ ਹਾਂ, ਅਤੇ ਅਸੀਂ ਸਰਕਾਰ ਦੀ ਨਿਰੰਤਰ ਵਚਨਬੱਧਤਾ ਅਤੇ ਸਮਰਥਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦੀ ਹਾਂ।

ਉਨ੍ਹਾਂ ਨੇ ਕਿਹਾ, “ਤੁਸੀਂ ਸਾਡੇ ‘ਤੇ ਜੋ ਭਰੋਸਾ ਦਿਖਾਇਆ ਹੈ, ਉਸ ਦੇ ਬਦਲੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਖੇਡ ਪ੍ਰਤਿਭਾ, ਅਨੁਭਵ, ਸਬਰ ਅਤੇ ਸਫਲਤਾ ਨੂੰ ਖੇਡਾਂ ਦੀ ਸੇਵਾ ਵਿੱਚ ਸਮਰਪਿਤ ਕਰੀਏ। ਇਸ ਲਈ, ਅਸੀਂ ਮਿਲ ਕੇ ਰੈਸਲਿੰਗ ਚੈਂਪੀਅਨਜ਼ ਸੁਪਰ ਲੀਗ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਾਂ।”

ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਅਮਨ ਸਹਿਰਾਵਤ ਵੀ ਇਸ ਨਵੀਂ ਕੋਸ਼ਿਸ਼ ਵਿੱਚ ਸ਼ਾਮਲ ਹੋਏ ਹਨ, ਅਤੇ ਉਨ੍ਹਾਂ ਨੇ ਆਪਣਾ ਪੂਰਾ ਸਮਰਥਨ ਦਿੱਤਾ ਹੈ। ਪਿਛਲੇ ਸਾਲ ਪਹਿਲਵਾਨਾਂ ਦੇ ਪ੍ਰਦਰਸ਼ਨਾਂ ਵਿੱਚ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੇ ਨਾਲ ਇੱਕ ਪ੍ਰਮੁੱਖ ਚਿਹਰਾ ਰਹੀ ਸਾਕਸ਼ੀ ਨੇ ਪਿਛਲੇ ਸਾਲ ਦਸੰਬਰ ਵਿੱਚ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।

Exit mobile version