Home ਹਰਿਆਣਾ ਹਰਿਆਣਾ ‘ਚ ਕਾਂਗਰਸ ਦੇ ਉਮੀਦਵਾਰਾਂ ਦੀ ਫੇਕ ਸੂਚੀ ਹੋਈ ਵਾਇਰਲ

ਹਰਿਆਣਾ ‘ਚ ਕਾਂਗਰਸ ਦੇ ਉਮੀਦਵਾਰਾਂ ਦੀ ਫੇਕ ਸੂਚੀ ਹੋਈ ਵਾਇਰਲ

0

ਹਰਿਆਣਾ: ਹਰਿਆਣਾ ਵਿਚ ਕਾਂਗਰਸ ਦੇ ਉਮੀਦਵਾਰਾਂ ਦੀ ਤੀਜੀ ਸੂਚੀ ਵਾਇਰਲ ਹੋ ਗਈ ਹੈ। ਇਸ ਸੂਚੀ ਵਿੱਚ 30 ਉਮੀਦਵਾਰਾਂ ਦੇ ਨਾਂ ਹਨ। ਪੰਚਕੂਲਾ ਦੇ ਸਾਬਕਾ ਡਿਪਟੀ ਸੀ.ਐਮ ਚੰਦਰਮੋਹਨ ਬਿਸ਼ਨੋਈ ਅਤੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਦੇ ਪੁੱਤਰ ਆਦਿਤਿਆ ਸੁਰਜੇਵਾਲਾ ਨੂੰ ਕੈਥਲ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਸਕੱਤਰ ਵਿਨੀਤ ਪੂਨੀਆ ਨੇ ਇਸ ਸੂਚੀ ਨੂੰ ਫਰਜ਼ੀ ਦੱਸਿਆ ਹੈ।

ਇਸ ਤੋਂ ਪਹਿਲਾਂ ਬੀਤੇ ਦਿਨ ਇਕ ਸੂਚੀ ਸਾਹਮਣੇ ਆਈ ਸੀ। ਜਿਸ ਵਿੱਚ ਜਗਾਧਰੀ ਵਿਧਾਨ ਸਭਾ ਸੀਟ ਤੋਂ ਚੌਧਰੀ ਅਕਰਮ ਖਾਨ ਨੂੰ ਉਮੀਦਵਾਰ ਬਣਾਇਆ ਗਿਆ। ਹਾਲਾਂਕਿ ਕਾਂਗਰਸ ਨੇ ਇਸ ਨੂੰ ਫਰਜ਼ੀ ਦੱਸਿਆ ਸੀ। ਇਸ ਦੌਰਾਨ ਕਾਂਗਰਸ ਦੇ ਹਲਕਾ ਇੰਚਾਰਜ ਦੀਪਕ ਬਾਬਰੀਆ ਨੇ ਕਿਹਾ ਕਿ ਹੁਣ ਤੱਕ ਪਾਰਟੀ ਦੀਆਂ ਸਿਰਫ਼ ਦੋ ਸੂਚੀਆਂ ਹੀ ਜਾਰੀ ਹੋਈਆਂ ਹਨ, ਜਿਨ੍ਹਾਂ ਵਿੱਚ 32 ਉਮੀਦਵਾਰਾਂ ਦੇ ਨਾਂ ਹਨ। ਤੀਜੀ ਸੂਚੀ ਆਉਣ ਵਿਚ ਅਜੇ ਸਮਾਂ ਹੈ।

Exit mobile version