Home ਪੰਜਾਬ ਸਿਹਤ ਵਿਭਾਗ ਵੱਲੋਂ 10 ਮੈਡੀਕਲ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

ਸਿਹਤ ਵਿਭਾਗ ਵੱਲੋਂ 10 ਮੈਡੀਕਲ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

0

ਸ਼ੇਰਪੁਰ : ਸਿਹਤ ਵਿਭਾਗ (Health department) ਵੱਲੋਂ 10 ਮੈਡੀਕਲ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਜਾਰੀ ਸੂਚੀ ਅਨੁਸਾਰ ਡਾ: ਰਾਜੇਸ਼ ਗਰਗ ਨੂੰ ਡੇਹਲੋ, ਡਾ: ਸੰਦੀਪ ਧਵਨ ਨੂੰ ਸਿਵਲ ਹਸਪਤਾਲ ਨਕੋਦਰ, ਡਾ: ਦੀਪਤੀ ਨੂੰ ਸਿਵਲ ਹਸਪਤਾਲ ਬਰਨਾਲਾ, ਡਾ: ਕਿਰਨ ਕੁਮਾਰ ਨੂੰ ਨਗਰ ਨਿਗਮ ਅੰਮਿਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਸੁਖਪ੍ਰੀਤ ਸਿੰਘ ਨੂੰ ਮੁੱਢਲਾ ਸਿਹਤ ਕੇਂਦਰ ਨਵਾਂ ਪਿੰਡ, ਡਾ: ਵਰਿੰਦਰ ਜੋਸ਼ੀ ਨੂੰ ਯੂ.ਸੀ.ਐਚ.ਸੀ. ਗੁਰਦਾਸਪੁਰ, ਪ੍ਰਵੀਨ ਨੂੰ ਸੀ.ਐਚ.ਸੀ. ਨੂਰਪੁਰ ਬੇਦੀ, ਡਾ: ਇੰਦਰਜੀਤ ਸਿੰਘ ਸੋਹੀ ਨੂੰ ਸੀ.ਐਚ.ਸੀ. ਮੋਰਿੰਡਾ ਅਤੇ ਡਾ: ਕੋਮਲ ਬੀ ਸਿੰਘ ਨੂੰ ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਤਾਇਨਾਤ ਕੀਤਾ ਗਿਆ ਹੈ ।

Exit mobile version