Home ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਨੀਸ਼ ਮੀਡੀਆ ਦੀ 62ਵੀਂ ਕੌਫੀ ਟੇਬਲ ਬੁੱਕ...

ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਨੀਸ਼ ਮੀਡੀਆ ਦੀ 62ਵੀਂ ਕੌਫੀ ਟੇਬਲ ਬੁੱਕ ਕੀਤੀ ਰਿਲੀਜ਼

0

ਚੰਡੀਗੜ੍ਹ: ਰਾਜ ਭਵਨ ਚੰਡੀਗੜ੍ਹ (Raj Bhavan Chandigarh) ਵਿਖੇ ਮਨੀਸ਼ ਮੀਡੀਆ ਦੀ 62ਵੀਂ ਕੌਫੀ ਟੇਬਲ ਬੁੱਕ (Manish Media’s 62nd Coffee Table Book) ਜੋ ਕਿ ਇੰਟਰਨੈਸ਼ਨਲ ਸਿੱਖ ਦਰਸ਼ਨ ਸਿੰਘ ਧਾਲੀਵਾਲ (International Sikh Darshan Singh Dhaliwal) ਦੇ ਪਰਿਵਾਰ ਦੀਆਂ ਸਮਾਜਿਕ ਸੇਵਾਵਾਂ ‘ਤੇ ਆਧਾਰਿਤ ਹੈ, ਨੂੰ ਗੁਲਾਬ ਚੰਦ ਕਟਾਰੀਆ ਰਾਜਪਾਲ ਪੰਜਾਬ ਵੱਲੋਂ ਰਿਲੀਜ਼ ਕੀਤੀ ਗਈ। ਵਰਨਣਯੋਗ ਹੈ ਕਿ ਇਸ ਪੁਸਤਕ ਵਿਚ ਧਾਲੀਵਾਲ ਪਰਿਵਾਰ ਵੱਲੋਂ ਸਮਾਜ ਲਈ ਕੀਤੀ ਸੇਵਾ, ਕਾਰਜ ਅਤੇ ਪ੍ਰਾਪਤੀਆਂ ਦੀ ਬਾਖੂਬੀ ਗੱਲ ਕੀਤੀ ਗਈ ਹੈ। ਸ੍ਰੀ ਧਾਲੀਵਾਲ ਜਿਨ੍ਹਾਂ ਨੂੰ ਕਿਸਾਨਾਂ ਦੀ ਸੇਵਾ ਲਈ ਭਾਰਤ ਪਹੁੰਚਣ ‘ਤੇ ਰੋਕ ਦਿੱਤਾ ਗਿਆ ਸੀ।

ਪਰ ਜਾਣਕਾਰੀ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਜੱਫੀ ਪਾਈ ਅਤੇ ਪ੍ਰਵਾਸੀ ਭਾਰਤ ਦਿਵਸ ‘ਤੇ ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਕੀਤਾ। ਧਾਲੀਵਾਲ ਪਰਿਵਾਰ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ ਵਿੱਚ ਵੀ ਸਮਾਜ ਸੇਵਾ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ। ਅਮਰੀਕਾ ਵਿੱਚ ਭਾਰਤੀ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ, ਉੱਥੇ ਜਾਣ ਵਾਲੇ ਲੋਕਾਂ ਨੂੰ ਕੰਮ ਮੁਹੱਈਆ ਕਰਵਾਉਣ, ਨੌਜਵਾਨ ਲੜਕੀਆਂ ਅਤੇ ਔਰਤਾਂ ਦੇ ਸਸ਼ਕਤੀਕਰਨ ਅਤੇ ਹੋਰ ਕਈ ਕੰਮਾਂ ਕਰਕੇ ਸਮਾਜ ਸੇਵਾ ਵਿੱਚ ਧਾਲੀਵਾਲ ਪਰਿਵਾਰ ਦਾ ਨਾਮ ਪਹਿਲੀ ਕਤਾਰ ਵਿੱਚ ਆਉਂਦਾ ਹੈ।

ਇਸ ਦੇ ਨਾਲ ਹੀ ਇਹ ਪੁਸਤਕ ਰਾਧਾ ਸੁਆਮੀ ਸੰਪਰਦਾ ਦੇ ਮੁਖੀ ਗੁਰਦੀਪ ਸਿੰਘ ਢਿੱਲੋਂ ਨੂੰ ਵੀ ਭੇਟ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮਨੀਸ਼ ਮੀਡੀਆ ਵੱਲੋਂ ਸਮਾਜ ਦੀਆਂ ਮਸ਼ਹੂਰ ਹਸਤੀਆਂ ‘ਤੇ 61 ਕੌਫੀ ਟੇਬਲ ਬੁੱਕ ਲਿਖੀਆਂ ਜਾ ਚੁੱਕੀਆਂ ਹਨ। ਇਸ ਪੁਸਤਕ ਰਿਲੀਜ਼ ਮੌਕੇ ਮਨੀਸ਼ ਮੀਡੀਆ ਦੇ ਚੇਅਰਮੈਨ ਚੰਦ ਕੁਮਾਵਤ, ਵਿਸ਼ਲੇਸ਼ਕ ਅਭਿਸ਼ੇਕ ਕੁਮਾਰ, ਚੜ੍ਹਦੀਕਲਾ ਟਾਈਮ ਟੀ.ਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਪ੍ਰੀਤ ਕੰਬਾਈਨ ਟਰੈਕਟਰ ਦੇ ਚੇਅਰਮੈਨ ਹਰੀ ਸਿੰਘ, ਸੀਨੀਅਰ ਪੱਤਰਕਾਰ ਹਰਦੀਪ ਕੌਰ ਹਾਜ਼ਰ ਸਨ।

ਪੁਸਤਕ ਰਿਲੀਜ਼ ਕਰਨ ਉਪਰੰਤ ਰਾਜਪਾਲ ਪੰਜਾਬ ਗੁਲਾਬਚੰਦ ਕਟਾਰੀਆ ਨੇ ਧਾਲੀਵਾਲ ਪਰਿਵਾਰ ਅਤੇ ਦਰਦੀ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਰਾਜਪਾਲ ਪੰਜਾਬ ਨੇ ਕਿਹਾ ਕਿ ਦੋਵਾਂ ਪਰਿਵਾਰਾਂ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

Exit mobile version