Home ਪੰਜਾਬ ਚੋਰਾਂ ਨੇ ਇੱਕ ਨੈੱਟ ਪਲੱਸ ਕੰਪਨੀ ਦੇ ਮੁਲਾਜ਼ਮ ‘ਤੇ ਕੀਤਾ ਹਮਲਾ, ਵੱਢ...

ਚੋਰਾਂ ਨੇ ਇੱਕ ਨੈੱਟ ਪਲੱਸ ਕੰਪਨੀ ਦੇ ਮੁਲਾਜ਼ਮ ‘ਤੇ ਕੀਤਾ ਹਮਲਾ, ਵੱਢ ਦਿੱਤਾ ਹੱਥ

0

ਪੰਜਾਬ : ਜਲੰਧਰ ‘ਚ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਇੱਥੋਂ ਦੇ ਮਕਸੂਦਾ ਚੌਕ ਤੋਂ ਲੁੱਟ-ਖੋਹ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮਕਸੂਦਾ ਚੌਕ (Maksuda Chowk) ਨੇੜੇ ਬਾਈਕ ਸਵਾਰ ਨੈੱਟ ਪਲੱਸ ਕੰਪਨੀ (Net Plus company) ਦੇ ਮੁਲਾਜ਼ਮ ਨੂੰ ਚੋਰਾਂ ਨੇ ਆਪਣਾ ਸ਼ਿਕਾਰ ਬਣਾਇਆ। ਉਨ੍ਹਾਂ ਮੁਲਾਜ਼ਮ ਤੋਂ ਉਸ ਦਾ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਫੋਨ ਨਾ ਦੇਣ ‘ਤੇ ਦੋਸ਼ੀ ਨੇ ਗੁੱਸੇ ‘ਚ ਆ ਕੇ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਹੱਥ ਵੱਢ ਦਿੱਤਾ। ਪੀੜਤ ਨੌਜਵਾਨ ਦੀ ਪਛਾਣ ਸੰਨੀ ਵਜੋਂ ਹੋਈ ਹੈ।

ਦੱਸਿਆ ਗਿਆ ਹੈ ਕਿ ਹਮਲਾ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਰਾਹਗੀਰਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ। ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version