Home Punjab ਮਰਹੂਮ ਗਾਇਕ ਸਿੱਧੂ ਮੂਸੇਵਾਲ ਦਾ ਨਵਾਂ ਗੀਤ 24 ਜੂਨ ਨੂੰ ਹੋਵੇਗਾ ਰਿਲੀਜ਼

ਮਰਹੂਮ ਗਾਇਕ ਸਿੱਧੂ ਮੂਸੇਵਾਲ ਦਾ ਨਵਾਂ ਗੀਤ 24 ਜੂਨ ਨੂੰ ਹੋਵੇਗਾ ਰਿਲੀਜ਼

0

ਲੰਡਨ : ਦੁਨੀਆ ਭਰ ‘ਚ ਪੰਜਾਬੀਆਂ ਅਤੇ ਪਿੰਡ ਮੂਸੇਵਾਲਾ ਦਾ ਨਾਂ ਚਮਕਾਉਣ ਵਾਲੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲ (Famous Late singers Sidhu Moosewal) ਅਤੇ ਸਟੀਫਲਨ ਡੌਨ (Stephlan Don) ਦੇ ਨਵੇਂ ਗੀਤ ‘ਡਿਲੈਮਾ’ ਦੀ ਸ਼ੂਟਿੰਗ ਸਾਊਥਹਾਲ ਦੇ ਸਾਊਥ ਰੋਡ ‘ਤੇ ਕੀਤੀ ਗਈ।

ਸਾਊਥ ਰੋਡ ‘ਤੇ ਗੀਤ ਦੀ ਸ਼ੂਟਿੰਗ ਦੌਰਾਨ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪੰਜਾਬੀ ਅਤੇ ਵਿਦੇਸ਼ੀ ਨੌਜਵਾਨਾਂ ਦਾ ਹੜ੍ਹ ਆ ਗਿਆ। ਇਸ ਮੌਕੇ ਸਟੀਫਲਨ ਡੌਨ ਨੇ ਸਿੱਧੂ ਦੇ ਫੈਨਸ ਨਾਲ ਗੀਤ ਫਿਲਮਾਇਆ ਅਤੇ ਨੌਜਵਾਨ ਲਗਾਤਾਰ ਗੀਤ ‘ਦਿਲ ਦਾ ਨੀ ਮਾੜਾ ਸਿੱਧੂ ਮੂਸੇਵਾਲਾ’ ਦੇ ਬੋਲ ਗਾ ਰਹੇ ਸਨ। ਗੀਤ ਵਿੱਚ ਇੰਗਲੈਂਡ ਵਿੱਚ ਪੰਜਾਬੀਆਂ ਦੇ ਗੜ੍ਹ ਸਾਊਥਾਲ ਬਾਰੇ ਕੁਝ ਲਾਈਨਾਂ ਹਨ, ਜਿਨ੍ਹਾਂ ਨੂੰ ਬਹੁਤ ਵਧੀਆ ਢੰਗ ਨਾਲ ਫਿਲਮਾਇਆ ਗਿਆ ਹੈ।

ਸਿੱਧੂ ਮੂਸੇਵਾਲ ਅਤੇ ਸਟੀਫਲਨ ਡੌਨ ਦਾ ਇਹ ਗੀਤ 24 ਜੂਨ ਨੂੰ ਰਿਲੀਜ਼ ਹੋ ਰਿਹਾ ਹੈ। ਗੀਤ ਵਿੱਚ ਸਿੱਧੂ ਮੂਸੇਵਾਲ ਦੇ ਪ੍ਰਸ਼ੰਸਕਾਂ ਵੱਲੋਂ ਤਿਆਰ ਕੀਤੀ ਜੀਪ ਲਿਆਂਦੀ ਗਈ ਸੀ ਜਿਸ ‘ਤੇ ਸਿੱਧੂ ਮੂਸੇਵਾਲ ਦੀ ਫੋਟੋ ਅਤੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦਾ ਆਟੋਗ੍ਰਾਫ ਦਿਖਾਇਆ ਗਿਆ ਸੀ। ਇਸ ਗੀਤ ਵਿੱਚ ਇੱਕ ਛੋਟੀ ਜਿਹੀ ਬੱਕਰੀ ਪੇਸ਼ ਕੀਤੀ ਗਈ ਜੋ ਸ਼ੂਟਿੰਗ ਦੌਰਾਨ ਸਭ ਦੀ ਖਿੱਚ ਦਾ ਕੇਂਦਰ ਰਹੀ।

NO COMMENTS

LEAVE A REPLY

Please enter your comment!
Please enter your name here

Exit mobile version