Home National ਰਾਜਸਥਾਨ ‘ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ 10 ਥਾਵਾਂ ‘ਤੇ...

ਰਾਜਸਥਾਨ ‘ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ 10 ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ

0

ਰਾਜਸਥਾਨ: ਕੇਂਦਰੀ ਜਾਂਚ ਬਿਊਰੋ (The Central Bureau of Investigation),(ਸੀ.ਬੀ.ਆਈ.) ਨੇ ਰਾਜਸਥਾਨ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ (Illegal Sand Mining) ਦੇ ਮਾਮਲੇ ਵਿੱਚ ਅੱਜ ਰਾਜਸਥਾਨ ਵਿੱਚ 10 ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਦੇ ਅਨੁਸਾਰ, ਏਜੰਸੀ ਨੇ ਜੈਪੁਰ, ਟੋਂਕ, ਜੋਧਪੁਰ, ਨਾਗੌਰ, ਭੀਲਵਾੜਾ, ਕਰੋਲੀ ਅਤੇ ਸੀਕਰ ਵਿੱਚ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਦੌਰਾਨ 20 ਲੱਖ ਰੁਪਏ ਤੋਂ ਵੱਧ ਦੀ ਨਕਦੀ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤੇ ਹਨ।

ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਨੇ ਰਾਜਸਥਾਨ ਹਾਈ ਕੋਰਟ ਦੀ ਜੈਪੁਰ ਬੈਂਚ ਦੇ ਹੁਕਮਾਂ ‘ਤੇ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਮਾਮਲੇ ਦੀ ਜਾਂਚ ਆਪਣੇ ਹੱਥਾਂ ‘ਚ ਲਈ ਹੈ । ਇਸ ਤੋਂ ਪਹਿਲਾਂ ਬੂੰਦੀ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕੀਤਾ ਸੀ। ਐਫ.ਆਈ.ਆਰ. ਵਿੱਚ ਦੋਸ਼ ਲਾਇਆ ਗਿਆ ਹੈ ਕਿ ਪਿਛਲੇ ਸਾਲ 24 ਅਕਤੂਬਰ ਨੂੰ ਰਜਿਸਟ੍ਰੇਸ਼ਨ ਨੰਬਰ ਆਰਜੇ-08-ਜੀਬੀ-3162 ਨਾਲ ਇੱਕ ਡੰਪਰ ਵਿੱਚ 40 ਮੀਟ੍ਰਿਕ ਟਨ ਰੇਤ ਦੀ ਢੋਆ-ਢੁਆਈ ਕਰਦੇ ਸਮੇਂ ਸ਼ਾਹਰੁਖ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version