HomePunjabਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੀਡ ਡੇ ਮੀਲ ਦੇ ਵਰਕਰਾਂ...

ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੀਡ ਡੇ ਮੀਲ ਦੇ ਵਰਕਰਾਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਕੀਤੇ ਜਾਰੀ

ਲੁਧਿਆਣਾ: ਜ਼ਿਲ੍ਹਾ ਸਿੱਖਿਆ ਅਫਸਰ (The District Education Officer) ਨੇ ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਸੰਬੰਧ ਵਿੱਚ 31 ਮਈ ਅਤੇ 1 ਜੂਨ ਨੂੰ ਨਿੱਜੀ ਅਤੇ ਸਰਕਾਰੀ ਸਕੂਲਾਂ ਵਿਚ ਪੋਲਿੰਗ ਸਟਾਫ ਲਈ ਚਾਹ, ਨਾਸ਼ਤੇ ਅਤੇ ਖਾਣੇ ਦੇ ਪ੍ਰਬੰਧਾਂ ਸਬੰਧੀ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਬੂਥ ਲੈਵਲ ਅਫਸਰਾਂ ਨੂੰ ਅਤੇ ਸਾਰੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ 2024 ਦੌਰਾਨ ਪ੍ਰੀ-ਪੋਲ ਵਾਲੇ ਦਿਨ ਅਤੇ ਚੋਣਾਂ ਵਾਲੇ ਦਿਨ ਸਕੂਲਾਂ ਵਿੱਚ ਡਿਊਟੀ ‘ਤੇ ਤਾਇਨਾਤ ਪੋਲਿੰਗ ਸਟਾਫ਼ ਨੂੰ ਮਿਡ-ਡੇ-ਮੀਲ ਵਰਕਰਾਂ ਵੱਲੋਂ ਚਾਹ/ਨਾਸ਼ਤਾ/ਭੋਜਨ ਸਪਲਾਈ ਕੀਤਾ ਜਾਣਾ ਹੈ।

ਇੱਥੇ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਦੇ ਅਨਾਜ ਅਤੇ ਵਸਤੂਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਸਕੂਲਾਂ ਵਿੱਚ ਪੋਲਿੰਗ ਬੂਥ ਬਣਾਏ ਗਏ ਹਨ, ਉਨ੍ਹਾਂ ਸਕੂਲਾਂ ਦੇ ਮਿਡ-ਡੇ-ਮੀਲ ਵਰਕਰ ਪੋਲਿੰਗ ਬੂਥਾਂ ‘ਤੇ ਆਪਣੀ ਹਾਜ਼ਰੀ ਯਕੀਨੀ ਬਣਾਉਣਗੇ। ਚੋਣਾਂ ਦੌਰਾਨ ਜਿਸ ਕੁੱਕ-ਕਮ-ਹੈਲਪਰ ਦੀ ਡਿਊਟੀ ਲਗਾਈ ਗਈ ਹੈ, ਉਸ ਸਕੂਲ ਵੱਲੋਂ ਕੁੱਕ-ਕਮ-ਹੈਲਪਰ ਦੀ ਡਿਊਟੀ ਆਰਡਰ ਬੁੱਕ ਵਿੱਚ ਨੋਟ ਕੀਤੀ ਜਾਵੇਗੀ।

ਪ੍ਰਾਈਵੇਟ ਥਾਵਾਂ ‘ਤੇ ਵੀ ਸਰਕਾਰੀ ਸਕੂਲਾਂ ਤੋਂ ਕੀਤੀ ਜਾਵੇਗੀ ਸਪਲਾਈ 
ਕੁਝ ਸਥਾਨ ਨਿੱਜੀ ਹਨ ਜਿੱਥੇ ਮਿਡ-ਡੇ-ਮੀਲ ਦੀ ਸਹੂਲਤ ਉਪਲਬਧ ਨਹੀਂ ਹੈ। ਇਨ੍ਹਾਂ ਥਾਵਾਂ ‘ਤੇ ਪੋਲਿੰਗ ਸਟਾਫ਼ ਨੂੰ ਚਾਹ/ਨਾਸ਼ਤਾ/ਭੋਜਨ ਨਜ਼ਦੀਕੀ ਸਰਕਾਰੀ ਸਕੂਲ ਤੋਂ ਮੁਹੱਈਆ ਕਰਵਾਇਆ ਜਾਵੇਗਾ ਜਿੱਥੇ ਮਿਡ-ਡੇ-ਮੀਲ ਦੀ ਸਹੂਲਤ ਉਪਲਬਧ ਹੈ। ਬਲਾਕ ਪੱਧਰੀ ਅਫਸਰ (BLO) ਨੂੰ ਪ੍ਰਾਈਵੇਟ ਸਕੂਲਾਂ ਜਾਂ ਕਿਸੇ ਹੋਰ ਸਥਾਨ (ਜੰਝ ਘਰ, ਪੰਚਾਇਤ ਘਰ ਜਾਂ ਕੋਈ ਹੋਰ ਸਥਾਨ) ਵਿੱਚ ਪੋਲਿੰਗ ਸਟਾਫ ਲਈ ਚਾਹ/ਨਾਸ਼ਤਾ/ਭੋਜਨ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ ਗਿਆ ਹੈ ।

ਇਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰਾਈਵੇਟ ਸਕੂਲਾਂ ਦੇ ਬੀ.ਐਲ.ਓ. ਅਤੇ ਸਰਕਾਰੀ ਸਕੂਲਾਂ ਦੇ ਬੀ.ਐਲ.ਓ. ਦੋਵੇਂ ਇੱਕ ਦੂਜੇ ਦੇ ਸੰਪਰਕ ਵਿੱਚ ਰਹਿਣਗੇ ਅਤੇ ਪ੍ਰਾਈਵੇਟ ਸਕੂਲਾਂ ਅਤੇ ਬਾਕੀ ਸਰਕਾਰੀ ਸਕੂਲਾਂ ਦੇ ਬੀ.ਐਲ.ਓਜ਼ ਨੂੰ ਭੋਜਨ ਪਹੁੰਚਾਉਣ ਲਈ ਪਾਬੰਦ ਹੋਣਗੇ। ਮੌਕੇ ‘ਤੇ ਹੀ ਭੋਜਨ ਦੀ ਸੰਭਾਲ ਕਰਨਗੇ। ਪ੍ਰਾਈਵੇਟ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਚੋਣਾਂ ਦੌਰਾਨ 31 ਮਈ ਨੂੰ ਪ੍ਰੀ-ਪੋਲ ਵਾਲੇ ਦਿਨ ਅਤੇ 1 ਜੂਨ ਨੂੰ ਚੋਣਾਂ ਵਾਲੇ ਦਿਨ 2 (ਕਰਮਚਾਰੀ ਦਰਜਾ-4) ਭੋਜਨ ਲਿਆਉਣ ਅਤੇ ਲਿਜਾਣ ਦੇ ਪ੍ਰਬੰਧ ਕੀਤੇ ਜਾਣਗੇ ਅਤੇ ਸਕੂਲਾਂ ਜੰਝ ਇਸ ਕੰਮ ਦੀ ਨਿਗਰਾਨੀ ਲਈ ਦੋ ਅਧਿਆਪਕ ਡਿਊਟੀ ‘ਤੇ ਲਗਾਏ ਜਾਣਗੇ।

ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਲਈ ਸਬੰਧਤ ਸਕੂਲ ਮੁਖੀ ਜ਼ਿੰਮੇਵਾਰ ਹੋਵੇਗਾ। ਪ੍ਰਾਈਵੇਟ ਸਕੂਲਾਂ ਦੇ ਬੀ.ਐਲ.ਓ. 31 ਮਈ ਨੂੰ ਉਥੇ ਤਾਇਨਾਤ ਸਾਰੇ ਪੋਲਿੰਗ ਸਟਾਫ਼ ਦੀ ਜਾਣਕਾਰੀ ਸਰਕਾਰੀ ਸਕੂਲਾਂ ਦੇ ਬੀ.ਐਲ.ਓਜ਼ ਨੂੰ ਦੇਣਗੇ। ਤਾਂ ਜੋ ਖਾਣਾ ਤਿਆਰ ਕਰਨ ਤੋਂ ਬਾਅਦ ਇਸ ਨੂੰ ਨਿਰਧਾਰਤ ਸਮੇਂ ਦੌਰਾਨ ਸਕੂਲ ਨੂੰ ਸਪਲਾਈ ਕੀਤਾ ਜਾ ਸਕੇ।

ਬੂਥ ‘ਤੇ ਮੌਜੂਦ ਰਹਿਣਗੇ ਕੁੱਕ-ਕਮ-ਹੈਲਪਰ 
ਸਮੂਹ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੁਕ-ਕਮ-ਹੈਲਪਰ ਜੋ ਸਕੂਲ ਵਿੱਚ ਕੰਮ ਕਰਦੇ ਹਨ ਨੂੰ ਨਿਰਦੇਸ਼ ਦਿੱਤੇ ਜਾਣ ਕਿ ਸਕੂਲ ਵਿੱਚ 31 ਮਈ ਨੂੰ ਸਕੂਲ ਵਿੱਚ ਸਮੇਂ ਸਿਰ ਹਾਜ਼ਰ ਰਹਿਣ ਅਤੇ ਸਮੇਂ ਅਨੁਸਾਰ ਤਾਇਨਾਤ ਤਮਾਮ ਪੋਲਿੰਗ ਸਟਾਫ਼ ਦੀ ਜਾਣਕਾਰੀ ਬੀ.ਐੱਲ.ਓ. ਤੋਂ ਲੈਣ ਤੋਂ ਬਾਅਦ ਖਾਣਾ ਤਿਆਰ ਕਰਨ ਦੇ ਨਿਰਧਾਰਤ ਸਮੇਂ ਦੇ ਅੰਦਰ ਪਰੋਸਿਆ ਅਤੇ ਸਪਲਾਈ ਕੀਤਾ ਜਾ ਸਕੇ ।

ਚੋਣਾਂ ਤੋਂ ਇੱਕ ਦਿਨ ਪਹਿਲਾਂ ਸਾਰੇ ਪ੍ਰਬੰਧ ਕਰਨੇ ਪੈਣਗੇ ਮੁਕੰਮਲ 
ਸਮੂਹ ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਚੋਣਾਂ ਦੌਰਾਨ ਬੋਰਡ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਅਤੇ ਚੋਣਾਂ ਵਾਲੇ ਦਿਨ ਦਿੱਤੇ ਸਕੂਲਾਂ ਵਿੱਚ ਮੁਕੰਮਲ ਪ੍ਰਬੰਧ ਕੀਤੇ ਜਾਣ। ਜਦੋਂ ਕਿ ਬੀ.ਐਲ.ਓ. ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਮੁੱਚੀ ਮੈਨੇਜਮੈਂਟ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਪੋਲਿੰਗ ਸਟਾਫ਼ ਨੂੰ ਮੀਨੂ ਅਨੁਸਾਰ ਭੋਜਨ ਮੁਹੱਈਆ ਕਰਵਾਇਆ ਜਾਵੇ। ਇਹ ਯਕੀਨੀ ਬਣਾਇਆ ਜਾਵੇਗਾ ਕਿ ਭੋਜਨ ਗਰਮ ਅਤੇ ਸਾਫ਼-ਸੁਥਰਾ ਸਮੇਂ ਸਿਰ ਪਹੁੰਚਾਇਆ ਜਾਵੇ। ਖਾਣ-ਪੀਣ ਨੂੰ ਲੈ ਕੇ ਜਾਣ ਲਈ ਭਾਂਡੇ ਉਪਲਬਧ ਹੋਣੇ ਚਾਹੀਦੇ ਹਨ ਅਤੇ ਜੇਕਰ ਭਾਂਡਿਆਂ ਦੀ ਕੋਈ ਘਾਟ ਹੈ ਤਾਂ ਉਸ ਸਕੂਲ ਤੋਂ ਜਿੱਥੇ ਬੂਥ ਨਹੀਂ ਬਣਾਇਆ ਗਿਆ ਹੈ, ਉਸ ਤੋਂ ਪਹਿਲਾਂ ਹੀ ਲੋੜੀਂਦੇ ਭਾਂਡਿਆਂ ਦਾ ਇੰਤਜ਼ਾਮ ਕਰ ਲਿਆ ਜਾਵੇ ਅਤੇ ਵਰਤੋਂ ਤੋਂ ਬਾਅਦ ਬਰਤਨ ਵਾਪਸ ਕਰਨ ਨੂੰ ਵੀ ਯਕੀਨੀ ਬਣਾਇਆ ਜਾਵੇ।

ਜੇਕਰ ਕਿਸੇ ਸਕੂਲ ਵਿੱਚ ਬੂਥ ਜ਼ਿਆਦਾ ਹੋਣ ਕਾਰਨ ਕੁੱਕ-ਕਮ-ਹੈਲਪਰ ਦੀ ਸੇਵਾ ਘੱਟ ਹੈ, ਤਾਂ ਉਹ ਸਕੂਲ ਉਸ ਸਕੂਲ ਤੋਂ ਕੁੱਕ-ਕਮ-ਹੈਲਪਰ ਦੀ ਸੇਵਾ ਲੈ ​​ਸਕਦਾ ਹੈ, ਜਿਸ ਵਿੱਚ ਕੋਈ ਬੂਥ ਨਹੀਂ ਬਣਾਇਆ ਗਿਆ ਹੈ। ਸਾਰੇ ਸਕੂਲਾਂ ਵਿੱਚ ਲਈ ਜਾ ਰਹੀ ਕੁੱਕ-ਕਮ-ਹੈਲਪਰ ਦੀ ਸੇਵਾ ਦਾ ਰਿਕਾਰਡ ਬਲਾਕ ਪੱਧਰ ‘ਤੇ ਮਿਡ-ਡੇ-ਮੀਲ ਇੰਚਾਰਜਾਂ ਕੋਲ ਰੱਖਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਦੀ ਜਾਣਕਾਰੀ ਜ਼ਿਲ੍ਹਾ ਪੱਧਰ ‘ਤੇ ਸਾਂਝੀ ਕੀਤੀ ਜਾ ਸਕੇ ।

RELATED ARTICLES

LEAVE A REPLY

Please enter your comment!
Please enter your name here

- Advertisment -
Thought Of The Day

Most Popular

Recent Comments