Home Haryana News ਹਰਿਆਣਾ ਸਰਕਾਰ ਵੱਲੋਂ ਪਾਣੀ ਦੀ ਸਪਲਾਈ ਰੋਕੇ ਜਾਣ ਤੇ ਮੰਤਰੀ ਆਤਿਸ਼ੀ ਨੇ...

ਹਰਿਆਣਾ ਸਰਕਾਰ ਵੱਲੋਂ ਪਾਣੀ ਦੀ ਸਪਲਾਈ ਰੋਕੇ ਜਾਣ ਤੇ ਮੰਤਰੀ ਆਤਿਸ਼ੀ ਨੇ ਲਗਾਏ ਗੰਭੀਰ ਦੋਸ਼

0

ਦਿੱਲੀ : ‘ਆਪ’ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ (Minister Atishi) ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਸਰਕਾਰ ਲੋਕ ਸਭਾ ਚੋਣਾਂ (Lok Sabha elections) ਤੋਂ ਪਹਿਲਾਂ ਤਿੱਖੀ ਗਰਮੀ ਕਾਰਨ ਕੌਮੀ ਰਾਜਧਾਨੀ ਵਿੱਚ ਪਾਣੀ ਦੀ ਸਪਲਾਈ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਤਿਸ਼ੀ ਨੇ ਅੱਜ ਕਿਹਾ ਕਿ 25 ਮਈ ਤੱਕ ਭਾਜਪਾ ਨਵੀਂਆਂ ਸਾਜ਼ਿਸ਼ਾਂ ਰਚਣ ਦੀ ਕੋਸ਼ਿਸ਼ ਕਰਦੀ ਰਹੇਗੀ।

ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਸਰਕਾਰ ਨੂੰ ਪੱਤਰ ਲਿਖਣ ਜਾ ਰਹੇ ਹਾਂ ਕਿ ਦਿੱਲੀ ਨੂੰ ਮਿਲਣ ਵਾਲਾ ਪਾਣੀ ਨਾ ਘਟਾਇਆ ਜਾਵੇ ਅਤੇ ਨਾ ਹੀ ਬੰਦ ਕੀਤਾ ਜਾਵੇ। ਜੇਕਰ ਲੋੜ ਪਈ ਤਾਂ ਅਸੀਂ ਦਿੱਲੀ ਦੇ ਹਿੱਸੇ ਦਾ ਪਾਣੀ ਲੈਣ ਲਈ ਅਦਾਲਤ ਤੱਕ ਵੀ ਪਹੁੰਚ ਕਰਾਂਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਯਮੁਨਾ ਦਾ ਪਾਣੀ ਰੋਕਿਆ ਜਾ ਰਿਹਾ ਹੈ। ਹਰਿਆਣਾ ਸਰਕਾਰ ਹੌਲੀ-ਹੌਲੀ ਦਿੱਲੀ ਦਾ ਪਾਣੀ ਰੋਕ ਰਹੀ ਹੈ।

ਹਾਰ ਦੇ ਸੰਕੇਤਾਂ ਤੋਂ ਡਰੀ ਭਾਜਪਾ

ਆਤਿਸ਼ੀ ਨੇ ਕਿਹਾ ਕਿ ਸੀ.ਐਮ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਭਾਜਪਾ ਹੋਰ ਮੁਸੀਬਤ ਵਿੱਚ ਹੈ। ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ। ਇਸ ਸੰਕੇਤ ਨੂੰ ਦੇਖ ਕੇ ਡਰਿਆ ਹੋਇਆ ਹੈ, ਜਿਸ ਕਾਰਨ ਭਾਜਪਾ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸਾਜ਼ਿਸ਼ ਰਚਣ ‘ਚ ਲੱਗੀ ਹੋਈ ਹੈ। ਦੇਸ਼ ਵਿੱਚ ਨੌਜਵਾਨ ਬੇਰੁਜ਼ਗਾਰ ਹਨ, ਮਹਿੰਗਾਈ ਸਿਖਰ ’ਤੇ ਹੈ। ਭਾਜਪਾ ਇਸ ਮੁੱਦੇ ‘ਤੇ ਕੁਝ ਵੀ ਕਹਿਣ ਤੋਂ ਬਚ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version