HomeWorldਚੀਨ 'ਚ ਟਰੱਕ ਦੀ ਯਾਤਰੀ ਵੈਨ ਨਾਲ ਹੋਈ ਭਿਆਨਕ ਟੱਕਰ,9 ਦੀ ਮੌਤ,ਦੋ...

ਚੀਨ ‘ਚ ਟਰੱਕ ਦੀ ਯਾਤਰੀ ਵੈਨ ਨਾਲ ਹੋਈ ਭਿਆਨਕ ਟੱਕਰ,9 ਦੀ ਮੌਤ,ਦੋ ਜ਼ਖਮੀ

ਬੀਜਿੰਗ: ਉੱਤਰ-ਪੱਛਮੀ ਚੀਨ (Northwest China) ਦੇ ਨਿੰਗਜ਼ੀਆ ਖੇਤਰ ‘ਚ ਅੱਜ ਹਾਈਵੇਅ ‘ਤੇ ਇਕ ਟਰੱਕ ਯਾਤਰੀ ਵੈਨ ਨਾਲ ਟਕਰਾ ਗਿਆ ਜਿਸਦੇ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਖ਼ਬਰ ਮੁਤਾਬਕ ਇਹ ਘਟਨਾ ਕਿੰਗਟੋਂਗਜ਼ੀਆ ਸ਼ਹਿਰ ਦੇ ਬਾਹਰ ਸਵੇਰੇ ਕਰੀਬ 7.40 ਵਜੇ ਵਾਪਰੀ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਕ ਅਧਿਕਾਰੀ ਨੇ ਚੀਨੀ ਮੀਡੀਆ ਨੂੰ ਦੱਸਿਆ ਕਿ ਘਟਨਾ ‘ਚ ਵੈਨ ਡਰਾਈਵਰ ਦੀ ਮੌਤ ਹੋ ਗਈ ਹੈ, ਜਦਕਿ ਟਰੱਕ ਡਰਾਈਵਰ ਜ਼ਖਮੀ ਹੋ ਗਿਆ ਹੈ ਅਤੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਘਟਨਾ ਦੀ ਫੁਟੇਜ ਸਥਾਨਕ ਮੀਡੀਆ ਚੈਨਲਾਂ ‘ਤੇ ਦਿਖਾਈ ਗਈ ਜਿਸ ਵਿਚ ਵੈਨ ਦਾ ਅਗਲਾ ਹਿੱਸਾ ਨੁਕਸਾਨਿਆ ਹੋਇਆ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments