HomeLifestyleENTERTAINMENTਅਭਿਨੇਤਰੀ ਜੋਤੀ ਰਾਏ ਦਾ ਇੱਕ ਨਿੱਜੀ ਵੀਡੀਓ ਇੰਟਰਨੈੱਟ 'ਤੇ ਹੋਇਆ ਵਾਇਰਲ

ਅਭਿਨੇਤਰੀ ਜੋਤੀ ਰਾਏ ਦਾ ਇੱਕ ਨਿੱਜੀ ਵੀਡੀਓ ਇੰਟਰਨੈੱਟ ‘ਤੇ ਹੋਇਆ ਵਾਇਰਲ

ਮੁੰਬਈ : ਕੰਨੜ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਜੋਤੀ ਰਾਏ (Jyoti Rai) ਇਸ ਸਮੇਂ ਇੰਟਰਨੈੱਟ ‘ਤੇ ਛਾਈ ਹੋਈ ਹੈ। ਅਦਾਕਾਰਾ ਦਾ ਇੱਕ ਨਿੱਜੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ ਹੈ। ਜੋਤੀ ਰਾਏ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹੋ ਗਏ ਹਨ ਅਤੇ ਕਈ ਯੂਜ਼ਰਸ ਨੇ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ। ਪ੍ਰਸ਼ੰਸਕਾਂ ਨੇ ਅਭਿਨੇਤਰੀ ਦੀ ਨਿੱਜਤਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਇੰਟਰਨੈੱਟ ‘ਤੇ ਕਈ ਵੀਡੀਓ ਅਤੇ ਨਿੱਜੀ ਫੋਟੋਆਂ ਵਾਇਰਲ

ਰਿਪੋਰਟ ਮੁਤਾਬਕ ਅਦਾਕਾਰਾ ਦੀਆਂ ਕਈ ਵੀਡੀਓਜ਼ ਅਤੇ ਪ੍ਰਾਈਵੇਟ ਫੋਟੋਜ਼ ਸੋਸ਼ਲ ਮੀਡੀਆ ‘ਤੇ ਇਕ ਯੂਜ਼ਰ ਨੇ ਵਾਇਰਲ ਕੀਤੀਆਂ ਹਨ। ਵਿਅਕਤੀ ਨੇ ਅਭਿਨੇਤਰੀ ਨੂੰ ਇਹ ਵੀ ਕਿਹਾ ਕਿ ਉਹ ਉਸ ਦੀ ਵੀਡੀਓ ਯੂਟਿਊਬ ‘ਤੇ ਅਪਲੋਡ ਕਰੇਗਾ। ਮਸ਼ਹੂਰ ਅਦਾਕਾਰਾ ਨਾਲ ਅਜਿਹਾ ਹੁੰਦਾ ਦੇਖ ਕੇ ਉਸ ਦੇ ਪ੍ਰਸ਼ੰਸਕ ਕਾਫ਼ੀ ਨਿਰਾਸ਼ ਹਨ। ਪ੍ਰਸ਼ੰਸਕਾਂ ਨੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਕੁਝ ਲੋਕਾਂ ਨੇ ਬੈਂਗਲੁਰੂ ਪੁਲਿਸ ਨੂੰ ਟੈਗ ਕੀਤਾ ਹੈ ਅਤੇ ਜਲਦੀ ਤੋਂ ਜਲਦੀ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਕੌਣ ਹੈ ਜੋਤੀ ਰਾਏ?

ਤੁਹਾਨੂੰ ਦੱਸ ਦੇਈਏ ਕਿ ਜੋਤੀ ਰਾਏ ਕੰਨੜ ਇੰਡਸਟਰੀ ਦਾ ਬਹੁਤ ਮਸ਼ਹੂਰ ਨਾਮ ਹੈ। ਜੋਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮਾਂ ਨਾਲ ਕੀਤੀ, ਜਿਸ ਤੋਂ ਬਾਅਦ ਉਹ ਟੀ.ਵੀ ਇੰਡਸਟਰੀ ਵੱਲ ਮੁੜੀ। ਹੁਣ ਤੱਕ ਉਹ 20 ਤੋਂ ਵੱਧ ਸ਼ੋਅਜ਼ ਵਿੱਚ ਕੰਮ ਕਰ ਚੁੱਕੀ ਹੈ। ਜੋਤੀ ਰਾਏ ਆਪਣੇ ਮਸ਼ਹੂਰ ਕਿਰਦਾਰ ਬਾਂਦੇ ਬਰਤਵਾ ਕਾਲਾ ਲਈ ਜਾਣੀ ਜਾਂਦੀ ਹੈ।

ਇਸ ਤੋਂ ਇਲਾਵਾ ਉਹ ਸੀਤਾਰਾਮ ਕਲਿਆਣਾ, ਗੰਧਾਦਾ ਗੁੜੀ, 99 ਅਤੇ ਦੀਆ ਵਰਨਾਪਤਲਾ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ। ਫਿਲਹਾਲ ਅਭਿਨੇਤਰੀ ਟੀ.ਵੀ ਸ਼ੋਅ ਗੁਪੇਦਾਂਤਾ ਮਾਨਸੂ ਵਿੱਚ ਨਜ਼ਰ ਆ ਰਹੀ ਹੈ। ਜੋਤੀ ਰਾਏ ਦੇ ਇੰਸਟਾਗ੍ਰਾਮ ‘ਤੇ 465K ਫਾਲੋਅਰਜ਼ ਹਨ ਅਤੇ ਉਹ ਆਪਣੀਆਂ ਕਈ ਵੀਡੀਓਜ਼ ਅਤੇ ਖੂਬਸੂਰਤ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments