HomePunjabਬੱਸ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਦਰਦਨਾਕ ਹਾਦਸਾ,ਔਰਤ ਦੀ ਹੋਈ ਮੌਤ

ਬੱਸ ਚਾਲਕ ਦੀ ਲਾਪਰਵਾਹੀ ਕਾਰਨ ਵਾਪਰਿਆ ਦਰਦਨਾਕ ਹਾਦਸਾ,ਔਰਤ ਦੀ ਹੋਈ ਮੌਤ

ਗੁਰਾਇਆ : ਪਿੰਡ ਢੇਸੀਆਂ ਕਾਹਨਾ ਵਿੱਚ ਇੱਕ ਬਜ਼ੁਰਗ ਔਰਤ (An Elderly Woman) ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 68 ਸਾਲਾ ਮ੍ਰਿਤਕ ਬਲਵੀਰ ਕੌਰ ਦੇ ਪੁੱਤਰ ਲਖਵਿੰਦਰ ਮਹੇ ਨੇ ਦੋਸ਼ ਲਾਇਆ ਕਿ ਉਸ ਦੀ ਮਾਂ ਮਿੰਨੀ ਬੱਸ (Mini Bus)  ਵਿੱਚ ਸਵਾਰ ਹੋ ਕੇ ਪਿੰਡ ਬੁਡਾਲਾ ਦੇ ਸਿਵਲ ਹਸਪਤਾਲ (The Civil Hospital) ਤੋਂ ਦਵਾਈ ਲੈਣ ਗਈ ਸੀ। ਜਦੋਂ ਉਹ ਹਸਪਤਾਲ ਤੋਂ ਦਵਾਈ ਲੈ ਕੇ ਬੱਸ ‘ਚ ਵਾਪਸ ਆ ਰਹੀ ਸੀ ਤਾਂ ਪਿੰਡ ਦੇ ਨਜ਼ਦੀਕ ਇਕ ਮੋੜ ‘ਤੇ ਬੱਸ ਚਾਲਕ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਬੱਸ ਨੂੰ ਚਲਾ ਰਿਹਾ ਸੀ, ਜਿਸ ਕਾਰਨ ਉਸ ਦੀ ਮਾਂ ਚੱਲਦੀ ਸੀਟ ਤੋਂ ਸੜਕ ‘ਤੇ ਡਿੱਗ ਗਈ।

ਸਵਾਰੀਆਂ ਨੇ ਬੱਸ ਡਰਾਈਵਰ ਨੂੰ ਦੱਸਿਆ ਪਰ ਬੱਸ ਚਾਲਕ ਨੇ ਬੱਸ ਨਹੀਂ ਰੋਕੀ। ਕਾਫੀ ਅੱਗੇ ਜਾ ਕੇ ਉਸ ਨੇ ਬੱਸ ਰੋਕੀ ਤਾਂ ਇਕ ਵਿਅਕਤੀ ਬੱਸ ਤੋਂ ਹੇਠਾਂ ਉਤਰ ਗਿਆ, ਜਿਸ ਨੇ ਦੇਖਿਆ ਕਿ ਉਸ ਦੇ ਸਿਰ ‘ਤੇ ਸੱਟ ਲੱਗੀ ਹੈ, ਜਿਸ ਤੋਂ ਬਾਅਦ ਆਟੋ ਚਾਲਕ ਉਸ ਨੂੰ ਹਸਪਤਾਲ ਲੈ ਗਿਆ, ਜਿੱਥੋਂ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਮਾਂ ਦੀ ਮੌਤ ਹੋਈ ਹੈ, ਜਿਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਚੌਕੀ ਰੁੜਕਾ ਕਲਾਂ ਦੇ ਇੰਚਾਰਜ ਏ.ਐਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਵੀਰ ਕੌਰ ਦੇ ਪੁੱਤਰ ਲਖਵਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ਬੰਟੀ ਖ਼ਿਲਾਫ਼ ਧਾਰਾ 279,304ਏ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬੱਸ ਨੂੰ ਫੜ ਵੀ ਲਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments