HomeUP Newsਕਾਂਗਰਸ ਦੀਆਂ ਇੰਨ੍ਹਾਂ ਹਾਈ ਪ੍ਰੋਫਾਈਲ ਸੀਟਾਂ 'ਚ ਬਣਿਆ ਸਸਪੈਂਸ ਅੱਜ ਹੋ ਸਕਦਾ...

ਕਾਂਗਰਸ ਦੀਆਂ ਇੰਨ੍ਹਾਂ ਹਾਈ ਪ੍ਰੋਫਾਈਲ ਸੀਟਾਂ ‘ਚ ਬਣਿਆ ਸਸਪੈਂਸ ਅੱਜ ਹੋ ਸਕਦਾ ਹੈ ਦੂਰ

ਲਖਨਊ: ਉੱਤਰ ਪ੍ਰਦੇਸ਼ ‘ਚ ਕਾਂਗਰਸ ਦੀਆਂ ਹਾਈ ਪ੍ਰੋਫਾਈਲ ਸੀਟਾਂ ਅਮੇਠੀ ਅਤੇ ਰਾਏਬਰੇਲੀ ( Amethi and Rae Bareli) ‘ਚ ਬਣਿਆ ਸਸਪੈਂਸ ਅੱਜ ਦੂਰ ਹੋ ਸਕਦਾ ਹੈ। ਇਸ ‘ਤੇ ਗਾਂਧੀ ਪਰਿਵਾਰ (Gandhi Family) ਦੇ ਮੈਂਬਰਾਂ ਦੇ ਚੋਣ ਲੜਨ ਦਾ ਪਾਰਟੀ ਐਲਾਨ ਕਰ ਸਕਦੀ ਹੈ। ਦਰਅਸਲ ਵਰਕਰ ਇਸ ਸੀਟ ‘ਤੇ ਉਮੀਦਵਾਰ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਚੋਣ ਪ੍ਰਚਾਰ ਕਾਰਨ ਦੋਵਾਂ ਸੀਟਾਂ ‘ਤੇ ਨਾਵਾਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ। ਪਾਰਟੀ ਦੀ ਸਟਾਰ ਪ੍ਰਚਾਰਕ ਹੋਣ ਦੇ ਨਾਤੇ ਪ੍ਰਿਅੰਕਾ ਗਾਂਧੀ ਨੇ ਅਮੇਠੀ ਅਤੇ ਰਾਏਬਰੇਲੀ ਸੀਟਾਂ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਦੀ ਮੰਨੀਏ ਤਾਂ ਰਾਏਬਰੇਲੀ ਸੀਟ ਤੋਂ ਕੇ.ਐਲ ਸ਼ਰਮਾ, ਅਰਾਧਨਾ ਮਿਸ਼ਰਾ ਮੋਨਾ ਅਤੇ ਆਸ਼ੀਸ਼ ਕੌਲ ਦੇ ਚੋਣ ਲੜਨ ਦੀ ਵੀ ਚਰਚਾ ਹੈ। ਜਦਕਿ ਰਾਹੁਲ ਗਾਂਧੀ ਦੇ ਅਮੇਠੀ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ 1999 ‘ਚ ਅਮੇਠੀ ਸੀਟ ਤੋਂ ਲੋਕ ਸਭਾ ‘ਚ ਪ੍ਰਵੇਸ਼ ਕਰਨ ਤੋਂ ਬਾਅਦ 2004 ‘ਚ ਰਾਏਬਰੇਲੀ ਨੂੰ ਆਪਣਾ ਸਥਾਈ ਨਿਵਾਸ ਬਣਾਇਆ ਸੀ। ਇਸ ਤੋਂ ਬਾਅਦ ਉਹ ਲਗਾਤਾਰ 5 ਵਾਰ ਰਾਏਬਰੇਲੀ ਤੋਂ ਸੰਸਦ ਮੈਂਬਰ ਚੁਣੀ ਗਈ, ਜਿਸ ਵਿੱਚ 2006 ਵਿੱਚ ਇਸ ਸੀਟ ‘ਤੇ ਹੋਈ ਉਪ ਚੋਣ ਵੀ ਸ਼ਾਮਲ ਹੈ।

2004 ਤੋਂ ਅਮੇਠੀ ਸੀਟ ਰਾਹੁਲ ਗਾਂਧੀ ਨੂੰ ਸੌਂਪੀ ਗਈ ਸੀ, ਜਿੱਥੋਂ ਉਹ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਚੁਣੇ ਗਏ ਸਨ। ਹਾਲਾਂਕਿ, 2019 ਵਿੱਚ ਆਪਣੀ ਚੌਥੀ ਚੋਣ ਵਿੱਚ, ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਟ ‘ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਕਾਂਗਰਸ ਦੇ ਗੜ੍ਹ ਅਮੇਠੀ ‘ਚ ਰਾਹੁਲ ਗਾਂਧੀ ਨੂੰ ਹਰਾ ਕੇ ਲੋਕ ਸਭਾ ਚੋਣਾਂ ਜਿੱਤੀਆਂ ਸਨ।

ਜ਼ਿਕਰਯੋਗ ਹੈ ਕਿ ਰਾਏਬਰੇਲੀ ਤੋਂ ਸੰਸਦ ਮੈਂਬਰ ਰਹੀ ਸੋਨੀਆ ਗਾਂਧੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੀ ਗਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਦੋਵਾਂ ਸੀਟਾਂ ‘ਤੇ ਕਾਂਗਰਸ ਪਾਰਟੀ ਵੱਲੋਂ ਕੌਣ ਚੋਣ ਲੜੇਗਾ। ਹਾਲਾਂਕਿ ਇਸ ਸੀਟ ‘ਤੇ ਪੰਜਵੇਂ ਪੜਾਅ ਯਾਨੀ 20 ਮਈ ਨੂੰ ਵੋਟਿੰਗ ਹੋਣੀ ਹੈ। ਇੱਥੇ ਨਾਮਜ਼ਦਗੀ 26 ਅਪ੍ਰੈਲ ਤੋਂ ਚੱਲ ਰਹੀ ਹੈ ਅਤੇ 3 ਮਈ ਤੱਕ ਚੱਲੇਗੀ। ਨਾਮਜ਼ਦਗੀ ਲਈ ਸਿਰਫ਼ 2 ਦਿਨ ਬਾਕੀ ਹਨ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਪਾਰਟੀ ਉਮੀਦਵਾਰਾਂ ਨੂੰ ਲੈ ਕੇ ਕੋਈ ਫ਼ੈਸਲਾ ਲੈ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments